Home » 21 ਸਾਲਾ ਫਰਜਾਨਾ ਯਕੂਬੀ ਦੇ ਕਤਲ ਮਾਮਲੇ ‘ਚ ਕੰਵਰਪਾਲ ਸਿੰਘ ਨੇ ਕਬੂਲੇ ਦੋਸ਼…
Home Page News New Zealand Local News NewZealand

21 ਸਾਲਾ ਫਰਜਾਨਾ ਯਕੂਬੀ ਦੇ ਕਤਲ ਮਾਮਲੇ ‘ਚ ਕੰਵਰਪਾਲ ਸਿੰਘ ਨੇ ਕਬੂਲੇ ਦੋਸ਼…

Spread the news

ਆਕਲੈਂਡ(ਬਲਜਿੰਦਰ ਸਿੰਘ)ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਲਾਅ ਦੀ ਪੜ੍ਹਾਈ ਕਰਦੀ 21 ਸਾਲਾ ਫਰਜਾਨਾ ਯਕੂਬੀ ਦੇ ਕਤਲ ਕਰਨ ਦੇ ਮਾਮਲੇ ਸਬੰਧੀ ਗ੍ਰਿਫਤਾਰ ਭਾਰਤੀ ਨੌਜਵਾਨ ਕੰਵਰਪਾਲ ਸਿੰਘ ਨੇ ਆਪਣੇ ‘ਤੇ ਲੱਗੇ ਕਤਲ ਦੇ ਦੋਸ਼ ਕਬੂਲ ਲਏ ਹਨ। ਕੰਵਰਪਾਲ ਸਿੰਘ ‘ਤੇ ਕੇਸ ਦੀ ਕਾਰਵਾਈ ਹਾਈਕੋਰਟ ਆਫ ਆਕਲੈਂਡ ਵਿੱਚ ਚੱਲ ਰਹੀ ਹੈ।ਕੰਵਰਪਾਲ ਸਿੰਘ ਨੇ ਇਸ ਕਤਲ ਦੀ ਘਟਨਾ ਨੂੰ ਰੋਇਲ ਰੋਡ ‘ਤੇ ਇੱਕ ਬੈਡਮਿੰਟਨ ਕਲੱਬ ਦੇ ਬਾਹਰ ਅੰਜਾਮ ਦਿੱਤਾ ਸੀ। ਕੋਰਟ ਵੱਲੋਂ ਅਗਸਤ ਮਹੀਨੇ ਵਿੱਚ ਕੰਵਰਪਾਲ ਸਿੰਘ ਨੂੰ ਸਜਾ ਸੁਣਾਈ ਜਾਏਗੀ।