ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਵੱਸਦੇ ਭਾਰਤੀ ਭਾਈਚਾਰੇ ਵਿੱਚ ਇਹ ਖਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਕਿ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਪ੍ਰਬੰਧਕੀ ਕਮੇਟੀ ਮੈਂਬਰ ਗੁਰਜਿੰਦਰ ਸਿੰਘ ਘੁੰਮਣ ਦੇ ਛੋਟੇ ਭਰਾਂ ਜਤਿੰਦਰ ਸਿੰਘ ਘੁੰਮਣ(48) ਅੱਜ ਸਵੇਰੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਜਤਿੰਦਰ ਸਿੰਘ ਪਿਛਲੇ ਕੁੱਝ ਦਿਨਾਂ ਤੋ ਬਿਮਾਰ ਚੱਲ ਰਹੇ ਸਨ ਤੇ ਇਲਾਜ ਲਈ ਮਿਡਲਮੋਰ ਹਸਪਤਾਲ ਵਿੱਚ ਦਾਖਲ ਸਨ ਜਿੱਥੇ ਉਹਨਾਂ ਅੱਜ ਸਵੇਰੇ ਆਪਣੇ ਆਖਰੀ ਸਾਹ ਲਏ। ਸ:ਘੁੰਮਣ ਹੋਰਾਂ ਦਾ ਜੱਦੀ ਪਿੰਡ ਛੱਜਾਂਵਾਲੀ(ਫਿਰੋਜ਼ਪੁਰ) ਸੀ ਤੇ ਉਹ ਲੰਮੇ ਸਮੇਂ ਤੋ ਨਿਊਜ਼ੀਲੈਂਡ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ।ਉਹ ਆਪਣੇ ਪਿੱਛੇ ਪਰਿਵਾਰ ਵਿੱਚ ਧਰਮਪਤਨੀ ਸਰਬਜੀਤ ਕੌਰ ਅਤੇ ਇੱਕ ਧੀ ਛੱਡ ਗਏ ਹਨ।ਜਤਿੰਦਰ ਸਿੰਘ ਹੋਰਾਂ ਦਾ ਅੰਤਿਮ ਸੰਸਕਾਰ ਐਨਜ਼ ਫਿਊਨਰਲ ਹੋਮ ਵੀਰੀ ਵਿਖੇ 10 ਮਈ ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਕੀਤਾ ਜਾਵੇਗਾ।ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਗੁਰਜਿੰਦਰ ਘੁੰਮਣ ਹੋਰਾਂ ਦੇ ਫੋਨ ਨੰਬਰ 0211425007 ਤੇ ਫੋਨ ਕੀਤਾ ਜਾ ਸਕਦਾ ਹੈ।
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਅਫਸੋਸ ਪ੍ਰਗਟ-ਸ ਜਤਿੰਦਰ ਸਿੰਘ ਘੁੰਮਣ ਦੇ ਅਚਨਚੇਤ ਸਦੀਵੀ ਵਿਛੋੜਾ ਦੇ ਜਾਣ ਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੀਰਥ ਅਟਵਾਲ,ਜੱਗੀ ਰਾਮੂਵਾਲੀਆਂ,ਅਵਤਾਰ ਤਾਰੀ,ਹਰਪ੍ਰੀਤ ਰਾਏਸਰ ਅਤੇ ਵੱਖ-ਵੱਖ ਕਲੱਬਾਂ ਅਤੇ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ ਵੱਲੋਂ ਘੁੰਮਣ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਜਾਂਦਾ ਹੈ।
ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਵੱਲੋਂ ਦੁੱਖ ਪ੍ਰਗਟ-ਇਸੇ ਤਰਾਂ ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਡੇਲੀ ਖਬਰ,ਰੇਡੀਓ ਸਪਾਈਸ,ਪੰਜਾਬੀ ਹੈਰਲਡ,ਤਸਵੀਰ ਅਤੇ ਕੂਕ ਸਮਾਚਾਰ ਵੱਲੋਂ ਵੱਲੋਂ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਜਾਂਦਾ ਹੈ।
ਨਿਊਜ਼ੀਲੈਂਡ ਵੱਸਦੇ ਭਾਰਤੀ ਭਾਈਚਾਰੇ ਲਈ ਦੁੱਖਦਾਈ ਖਬਰ,ਗੁਰਜਿੰਦਰ ਘੁੰਮਣ ਦੇ ਛੋਟੇ ਭਰਾਂ ਜਤਿੰਦਰ ਘੁੰਮਣ ਸਦੀਵੀ ਵਿਛੋੜਾ ਦੇ ਗਏ…
