Home » ਜੋਅ ਬਾਇਡਨ ਨੇ ਨੀਰਾ ਟੰਡਨ ਨੂੰ ਘਰੇਲੂ ਨੀਤੀ ਸਲਾਹਕਾਰ ਕੀਤਾ ਨਿਯੁਕਤ, ਵ੍ਹਾਈਟ ਹਾਊਸ ਦੀ ਇਕ ਕਮੇਟੀ ਦੀ ਅਗਵਾਈ ਕਰਨ ਵਾਲੀ ਪਹਿਲੀ ਏਸ਼ੀਆਈ ਅਮਰੀਕੀ ਬਣੀ…
Home Page News India World World News

ਜੋਅ ਬਾਇਡਨ ਨੇ ਨੀਰਾ ਟੰਡਨ ਨੂੰ ਘਰੇਲੂ ਨੀਤੀ ਸਲਾਹਕਾਰ ਕੀਤਾ ਨਿਯੁਕਤ, ਵ੍ਹਾਈਟ ਹਾਊਸ ਦੀ ਇਕ ਕਮੇਟੀ ਦੀ ਅਗਵਾਈ ਕਰਨ ਵਾਲੀ ਪਹਿਲੀ ਏਸ਼ੀਆਈ ਅਮਰੀਕੀ ਬਣੀ…

Spread the news

ਭਾਰਤੀ ਅਮਰੀਕੀ ਜਨਤਕ ਨੀਤੀ ਮਾਹਿਰ ਨੀਰਾ ਟੰਡਨ ਨੂੰ ਰਾਸ਼ਟਰਪਤੀ ਜੋਅ ਬਾਇਡਨ ਨੇ ਘਰੇਲੂ ਨੀਤੀ ਸਲਾਹਕਾਰ ਨਿਯੁਕਤ ਕੀਤਾ ਹੈ। ਉਹ ਘਰੇਲੂ ਨੀਤੀ ਨਾਲ ਸਬੰਧਤ ਉਸਦੇ ਏਜੰਡੇ ਨੂੰ ਲਾਗੂ ਕਰਨ ’ਚ ਮਦਦ ਕਰੇਗੀ। ਉਹ ਵ੍ਹਾਈਟ ਹਾਊਸ ਦੀਆਂ ਤਿੰਨ ਪ੍ਰਮੁੱਖ ਨੀਤੀ ਕਮੇਟੀਆਂ ’ਚੋਂ ਇਕ ਦੀ ਅਗਵਾਈ ਕਰਨ ਵਾਲੀ ਅਮਰੀਕੀ ਇਤਿਹਾਸ ’ਚ ਪਹਿਲੀ ਏਸ਼ੀਆਈ ਅਮਰੀਕੀ ਬਣ ਗਈ ਹੈ। ਟੰਡਨ ਅਮਰੀਕੀ ਪ੍ਰਸ਼ਾਸਨ ’ਚ ਜੋ ਬਾਇਡਨ ਦੀ ਘਰੇਲੂ ਨੀਤੀ ਸਲਾਹਕਾਰ ਸੁਸਾਨ ਰਾਈਸ ਦੀ ਥਾਂ ਲੈਣਗੇ। ਜੋਅ ਬਾਇਡਨ ਨੇ ਘੋਸ਼ਣਾ ਦੌਰਾਨ ਕਿਹਾ ਕਿ ਨੀਰਾ ਟੰਡਨ ਨੂੰ ਜਨਤਕ ਨੀਤੀ ’ਚ 25 ਸਾਲ ਦਾ ਤਜਰਬਾ ਹੈ। ਉਹ ਤਿੰਨ ਪ੍ਰਧਾਨਾਂ ਨਾਲ ਕੰਮ ਕਰ ਚੁੱਕੇ ਹਨ। ਡੈਮੋਕਰੇਟ ਨੀਰਾ ਟੰਡਨ ਵਰਤਮਾਨ ’ਚ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ’ਚ ਇਕ ਸੀਨੀਅਰ ਸਲਾਹਕਾਰ ਵਜੋਂ ਕੰਮ ਕਰਦੀ ਹੈ। ਉਸਨੇ ਪਹਿਲਾਂ ਓਬਾਮਾ ਅਤੇ ਕਲਿੰਟਨ ਪ੍ਰਸ਼ਾਸਨ ’ਚ ਸੇਵਾ ਕੀਤੀ ਸੀ। ਹਾਲ ਹੀ ’ਚ ਉਸਨੇ ਸੈਂਟਰ ਫਾਰ ਅਮੇਰਿਕਨ ਪ੍ਰੋਗਰੈੱਸ ’ਚ ਸੀਈਓ ਦਾ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ ਸਿਹਤ ਵਿਭਾਗ ’ਚ ਸੀਨੀਅਰ ਸਲਾਹਕਾਰ ਸਨ। ਉਹ ਯੇਲੇ ਲਾਅ ਸਕੂਲ ਤੋਂ ਪਾਸਆਊਟ ਹੈ। ਭਾਰਤੀ ਅਮਰੀਕੀ ਅਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਸਵਦੇਸ਼ ਚੈਟਰਜੀ ਨੂੰ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦੇ ਬੋਰਡ ਆਫ਼ ਗਵਰਨਰ ਨਿਯੁਕਤ ਕੀਤਾ ਗਿਆ ਹੈ। ਚੈਟਰਜੀ ਕਈ ਦਹਾਕਿਆਂ ਤੋਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੀ ਨਿਯੁਕਤੀ ਸਬੰਧੀ 3 ਮਈ ਨੂੰ ਸਟੈਡ ਅਸੈਂਬਲੀ ਵੱਲੋਂ ਮਤਾ ਪਾਸ ਕੀਤਾ ਗਿਆ ਸੀ। ਉਨ੍ਹਾਂ ਦਾ ਕਾਰਜਕਾਲ 1 ਜੁਲਾਈ 2023 ਤੋਂ 30 ਜੂਨ 2027 ਤੱਕ ਰਹੇਗਾ।