Home » ਆਸਟ੍ਰੇਲੀਆ ‘ਚ ਇੱਕ ਇਲਾਕੇ ਦਾ ਨਾਮ ਰੱਖਿਆਂ ਜਾ ਰਿਹਾ ਹੈ “ਲਿਟਲ ਇੰਡੀਆ “
Home Page News • India • India News • NewZealand • World • World News

ਆਸਟ੍ਰੇਲੀਆ ‘ਚ ਇੱਕ ਇਲਾਕੇ ਦਾ ਨਾਮ ਰੱਖਿਆਂ ਜਾ ਰਿਹਾ ਹੈ “ਲਿਟਲ ਇੰਡੀਆ “

Spread the news

ਨਿਊਜ਼ੀਲੈਂਡ- ਗੁਆਂਢੀ ਦੇਸ ਆਸਟ੍ਰੇਲੀਆ ਵਿੱਚ ਵੱਸਦੇ ਭਾਈਚਾਰੇ ਦੀ ਲਗਾਤਾਰ ਮੰਗ ਤੋਂ ਬਾਅਦ ਸਿਡਨੀ ਦੇ ਇੱਕ ਇਲਾਕੇ ਦਾ ਨਾਂ ਅਧਿਕਾਰਤ ਤੋਰ ‘ਤੇ Little India ਰੱਖਿਆ ਜਾਵੇਗਾ।
ਸਿਡਨੀ ਦੇ ਪੱਛਮ ਵਿੱਚ ਪੈਂਦੇ Parramatta ਦੇ ਨੇੜੇ Harris Park ਦੇ ਇੱਕ ਇਲਾਕੇ ਦਾ ਨਾਂ ਪੱਕੇ ਤੋਰ ‘ਤੇ ਬਦਲ ਕੇ Little India ਰੱਖਣਾ ਹੁਣ ਤੈਅ ਹੋ ਚੁੱਕਾ ਹੈ। ਹਾਲਾਂਕਿ ਭਾਰਤੀ ਭਾਈਚਾਰੇ ਵੱਲੋਂ ਇਸ ਇਲਾਕੇ ਨੂੰ ਪਹਿਲਾਂ ਤੋਂ ਹੀ ਲਿਟਲ ਇੰਡੀਆ ਕਿਹਾ ਜਾਂਦਾ ਰਿਹਾ ਹੈ।
Harris Park ਇਲਾਕੇ ਦੀਆਂ ਤਿੰਨ ਸੜਕਾਂ ਦਾ ਨਾਂ ਸਾਂਝੇ ਤੋਰ ‘ਤੇ Little India ਰੱਖਿਆ ਜਾਵੇਗਾ। ਸਥਾਨਕ ਭਾਈਚਾਰੇ ਵੱਲੋਂ Parramatta City Council ‘ਤੇ ਲੰਬਾ ਸਮਾਂ ਪਹਿਲਾਂ ਤੋਂ ਦਬਾਅ ਬਣਾਇਆ ਜਾ ਰਿਹਾ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਹਫ਼ਤੇ ਦੇ ਸਿਡਨੀ ਦੌਰੇ ਤੋਂ ਪਹਿਲਾਂ ਨਾਂ ਬਾਦਲ ਦਿੱਤਾ ਜਾਵੇ।2021 ਦੀ ਮਰਦਮਸ਼ੁਮਾਰੀ ਦੇ ਹਿਸਾਬ ਨਾਲ Harris Park ਦੇ ਲਗਭਗ ਅੱਧੇ ਵਾਸੀਆਂ ਦਾ ਜਨਮ ਭਾਰਤ ਵਿੱਚ ਹੋਇਆ ਸੀ।