Home » ਸਕੂਲ ਵਿੱਚ ਚੋਰੀ ਕਰਨ ਵਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ…
Home Page News New Zealand Local News NewZealand

ਸਕੂਲ ਵਿੱਚ ਚੋਰੀ ਕਰਨ ਵਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ) ਪੁਲਿਸ ਨੇ ਪਾਪਾਕੁਰਾ ਹਾਈ ਸਕੂਲ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਹੋਈਆਂ ਕਈ ਚੋਰੀਆਂ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਾਉਂਟੀਜ਼ ਮੈਨੂਕਾਉ ਸਾਊਥ ਟੈਕਟੀਕਲ ਕ੍ਰਾਈਮ ਯੂਨਿਟ ਦਸੰਬਰ 2022 ਅਤੇ ਮਈ 2023 ਦਰਮਿਆਨ ਕਈ ਚੋਰੀਆਂ ਦੀ ਜਾਂਚ ਕਰ ਰਹੀ ਹੈ।ਡਿਟੈਕਟਿਵ ਸਾਰਜੈਂਟ ਐਲਨ ਨਿਕਸਨ ਦਾ ਕਹਿਣਾ ਹੈ ਕਿ ਇੱਕ 18 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਚੋਰੀਆਂ ਦੇ ਸਬੰਧ ਵਿੱਚ ਦੋਸ਼ ਲਗਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ 65 ਕ੍ਰੋਮਬੁੱਕ, ਟੈਲੀਵਿਜ਼ਨ, ਟੈਬਲੇਟ, ਫੋਨ ਅਤੇ ਭੋਜਨ ਦਾ ਸਮਾਨ ਚੋਰੀ ਕੀਤਾ ਗਿਆ ਸੀ।