18ਵੀਂ ਸਦੀ ਵਿੱਚ Mysore ਦੇ ਹਾਕਮ, ਟੀਪੂ ਸੁਲਤਾਨ ਦੀ ਤਲਵਾਰ ਲੰਡਨ ਵਿੱਚ ਇੱਕ ਨਿਲਾਮੀ ਦੌਰਾਨ 14 ਮਿਲੀਅਨ ਪੌਂਡਾਂ (ਲਗਭਗ 142 ਕਰੋੜ ਰੁਪਏ) ਦੀ ਵਿਕੀ ਹੈ।
ਇਹ ਨਿਲਾਮੀ Bonhams Islamic and Indian Art sale, ਲੰਡਨ ਵਿੱਚ ਇੱਕ ਨਿਲਾਮੀ ਘਰ, ਵਿੱਚ ਹੋਈ ਸੀ। ਕਿਹਾ ਜਾਂਦਾ ਹੈ ਕਿ ਇਸ ਨੇ ਭਾਰਤ ਨਾਲ ਸੰਬੰਧਿਤ ਵਸਤੂਆਂ ਦੀ ਨਿਲਾਮੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
Bonhams ਦਾ ਕਹਿਣਾ ਹੈ ਕਿ ਟੀਪੂ ਸੁਲਤਾਨ ਦੇ ਆਰਾਮ ਵਾਲੇ ਕਮਰੇ ਵਿੱਚ ਰੱਖੀ ਜਾਣ ਵਾਲੀ ਇਹ ਤਲਵਾਰ ਉਮੀਦ ਨਾਲੋਂ ਸੱਤ ਗੁਣਾ ਮਹਿੰਗੇ ਮੁੱਲ ‘ਤੇ ਵਿਕੀ ਹੈ। ਉਨ੍ਹਾਂ ਕਿਹਾ ਕਿ ਇਹ ਤਲਵਾਰ ਟੀਪੂ ਸੁਲਤਾਨ ਲਈ ਬਹੁਤ ਅਹਿਮ ਹਥਿਆਰ ਸੀ।
ਇਹ ਤਲਵਾਰ ਮੁਗ਼ਲ ਕਾਰੀਗਰਾਂ ਵੱਲੋਂ ਇੱਕ ਜਰਮਨ ਦੇ ਡਿਜ਼ਾਈਨ ਨਾਲ ਬਣਾਈ ਗਈ ਸੀ। ਇਸ ਤਲਵਾਰ ਲਿਖਿਆ ਹੋਇਆ ਹੈ “ਹਾਕਮ ਦੀ ਤਲਵਾਰ” (Sword of the ruler)।