Home » ਨੌਰਥ ਆਕਲੈਂਡ ‘ਚ ਚੋਰੀ ਕਰ ਭੱਜੇ ਲੁਟੇਰਿਆਂ ਨੂੰ ਪੁਲਿਸ ਨੀ ਕੀਤਾ ਕਾਬੂ…
Home Page News New Zealand Local News NewZealand

ਨੌਰਥ ਆਕਲੈਂਡ ‘ਚ ਚੋਰੀ ਕਰ ਭੱਜੇ ਲੁਟੇਰਿਆਂ ਨੂੰ ਪੁਲਿਸ ਨੀ ਕੀਤਾ ਕਾਬੂ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਨੌਰਥ ਆਕਲੈਂਡ ‘ਚ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਭੱਜਣ ਵਾਲੇ ਸੱਤ ਲੁਟੇਰਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।ਲੁੱਟ ਦੀ ਪਹਿਲੀ ਘਟਨਾ ਸਵੇਰੇ 3.15 ਵਜੇ ਦੇ ਕਰੀਬ ਵਾਪਰੀ, ਜਦੋਂ ਚੋਰਾਂ ਦਾ ਗਰੁੱਪ ਲੋਂਗ ਬੇ ਵਿੱਚ ਇੱਕ ਨਿਊ ਵਰਲਡ ਸੁਪਰਮਾਰਕੀਟ ਵਿੱਚ ਦਾਖਲ ਹੋਇਆ ਅਤੇ ਦੂਸਰੀ ਘਟਨਾ ਟੋਰਬੇ ਦੇ ਗੁਲ ਪੈਟਰੋਲ ਸਟੇਸ਼ਨ ‘ਤੇ ਵਾਪਰੀ। ਵਾਇਟੀਮਾਟਾ ਈਸਟ ਏਰੀਆ ਕਮਾਂਡਰ ਇੰਸਪੈਕਟਰ ਸਟੀਫਨ ਸਾਗਰ ਨੇ ਕਿਹਾ ਕਿ ਅਪਰਾਧੀਆਂ ਨੇ ਚੋਰੀ ਕੀਤੇ ਦੋ ਵਾਹਨਾਂ ਵਿੱਚ ਖੇਤਰ ਤੋਂ ਭੱਜਣ ਤੋਂ ਪਹਿਲਾਂ ਸਟੋਰ ਤੋਂ ਸਮਾਨ ਚੋਰੀ ਕੀਤਾ।ਮੌਕੇ ਤੋ ਭੱਜੇ ਇਹਨਾਂ ਚੋਰਾਂ ਉੱਤੇ ਪੁਲਿਸ ਈਗਲ ਹੈਲੀਕਾਪਟਰ ਰਾਹੀ ਨਿਗਾਂ ਰੱਖੀ ਗਈ ਅਤੇ ਮਾਊਂਟ ਵੈਲਿੰਗਟਨ ਨੇੜੇ ਬਿਨਾਂ ਕਿਸੇ ਘਟਨਾ ਦੇ 17 ਸਾਲਾ ਡਰਾਈਵਰ ਸਮੇਤ ਸਾਰੇ ਸੱਤ ਯਾਤਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਉਮਰ 15 ਤੋਂ 17 ਸਾਲ ਦੇ ਵਿਚਕਾਰ ਹੈ ਅਤੇ ਇਨ੍ਹਾਂ ਵਿੱਚੋਂ ਤਿੰਨ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ, ਬਾਕੀਆਂ ਨੂੰ ਯੂਥ ਏਡ ਲਈ ਭੇਜਿਆ ਜਾਵੇਗਾ।