Home » ਕਾਰ ਹਾਦਸੇ ਵਿੱਚ 4 ਲੋਕਾਂ ਸੀ ਜਾਨ ਲੈਣ ਵਾਲੀ ਔਰਤ ਪਹਿਲਾਂ ਵੀ ਕਰ ਹਟੀ ਕਈ ਡਰਾਈਵਿੰਗ ਅਪਰਾਧ…
Home Page News • NewZealand • World • World News

ਕਾਰ ਹਾਦਸੇ ਵਿੱਚ 4 ਲੋਕਾਂ ਸੀ ਜਾਨ ਲੈਣ ਵਾਲੀ ਔਰਤ ਪਹਿਲਾਂ ਵੀ ਕਰ ਹਟੀ ਕਈ ਡਰਾਈਵਿੰਗ ਅਪਰਾਧ…

Spread the news

ਆਸਟੇਰਲੀਆਂ -ਪਿਛਲੇ ਹਫ਼ਤੇ ਵਿਕਟੋਰੀਆ ਦੇ ਖੇਤਰੀ ਇਲਾਕੇ ਵਿੱਚ ਹੋਏ ਕਾਰ ਹਾਦਸੇ, ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ, ਬਾਰੇ ਹੁਣ ਅਹਿਮ ਖ਼ੁਲਾਸੇ ਹੋਏ ਹਨ।ਮਿਲੀ ਜਾਣਕਾਰੀ ਮੁਤਾਬਿਕ ਹਾਦਸੇ ਵਾਲੀ ਕਾਰ ਦੀ 31 ਸਾਲਾ ਔਰਤ ਡਰਾਈਵਰ, Alicia Jade Montebello, ਦਾ ਡਰਾਈਵਿੰਗ ਨਾਲ ਸੰਬੰਧਿਤ ਅਪਰਾਧਾਂ ਦਾ ਇਤਿਹਾਸ ਸੀ, ਜਿਸ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣਾ ਵੀ ਸ਼ਾਮਿਲ ਸੀ।ਵਿਕਟੋਰੀਆ ਵਿੱਚ ਆ ਕੇ ਵੱਸਣ ਤੋਂ ਪਹਿਲਾਂ, South Australian ਵਿੱਚ ਇਸ ਡਰਾਈਵਰ ‘ਤੇ 2015 ਵਿੱਚ ਬਹੁਤ ਜ਼ਿਆਦਾ ਸ਼ਰਾਬ ਪੀ ਕੇ unregistered ਵਾਹਨ ਚਲਾਉਣ ਦੇ ਚਾਰਜ ਵੀ ਲੱਗੇ ਸਨ।ਉਸ ਦਾ ਲਾਇਸੈਂਸ ਚਾਰ ਮਹੀਨੇ ਤੋਂ ਵੀ ਵੱਧ ਸਮੇਂ ਲਈ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ‘ਤੇ ਰੱਦ ਹੋਏ ਲਾਇਸੈਂਸ ਦੇ ਨਾਲ ਕਾਰ ਚਲਾਉਣ ਦੇ ਚਾਰਜ ਵੀ ਲੱਗੇ ਸਨ।ਉਸ ਨੂੰ 12 ਦਿਨ ਜੇਲ੍ਹ ‘ਚ ਰਹਿਣ ਦੀ ਸਜ਼ਾ ਵੀ ਮਿਲੀ ਸੀ। ਹਾਲਾਂਕਿ ਬਾਅਦ ਵਿੱਚ ਉਸ ਦੀ ਸਜ਼ਾ ਮੁਅੱਤਲ ਕਰ ਦਿੱਤੀ ਗਈ ਸੀ ਅਤੇ ਉਸ ਦੇ ਲਾਇਸੈਂਸ ਰੱਦ ਰਹਿਣ ਮਿਆਦ ਵਧਾ ਦਿੱਤੀ ਗਈ ਸੀ।