Home » ਸਾਕਸ਼ੀ ਕਤਲ ਕਾਂਡ ‘ਤੇ ਸੋਨੂੰ ਸੂਦ ਦਾ ਫੁੱਟਿਆ ਗੁੱਸਾ, ਕਿਹਾ- ‘ਅਪਰਾਧ ਨੂੰ ਨਜ਼ਰ-ਅੰਦਾਜ਼ ਕਰਨਾ ਹੈ ਕੋਝੀ ਹਰਕਤ…
Home Page News India India News

ਸਾਕਸ਼ੀ ਕਤਲ ਕਾਂਡ ‘ਤੇ ਸੋਨੂੰ ਸੂਦ ਦਾ ਫੁੱਟਿਆ ਗੁੱਸਾ, ਕਿਹਾ- ‘ਅਪਰਾਧ ਨੂੰ ਨਜ਼ਰ-ਅੰਦਾਜ਼ ਕਰਨਾ ਹੈ ਕੋਝੀ ਹਰਕਤ…

Spread the news

ਦਿੱਲੀ ਵਿਚ 16 ਸਾਲਾ ਨਾਬਾਲਗ ਲੜਕੀ ਦੇ ਦਰਦਨਾਕ ਕਤਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਬੇਰਹਿਮੀ ਨਾਲ ਹੱਤਿਆ ‘ਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵੀ ਆਪਣੀ ਪ੍ਰਤੀਕਿਰਿਆ ਦੇ ਰਹੀਆਂ ਹਨ। ਫਿਲਮ ਅਦਾਕਾਰ ਸੋਨੂੰ ਸੂਦ ਨੇ ਨਾਬਾਲਗ ਲੜਕੀ ਦੇ ਕਤਲ ਮਾਮਲੇ ‘ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਸੋਨੂੰ ਸੂਦ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਹਰ ਮੁੱਦੇ ‘ਤੇ ਖੁੱਲ੍ਹ ਕੇ ਆਪਣੀ ਰਾਏ ਦਿੰਦੇ ਹਨ। ਹਾਲ ਹੀ ‘ਚ ਸਾਕਸ਼ੀ ਮਰਡਰ ਕੇਸ ‘ਚ ਆਪਣੀ ਚੁੱਪੀ ਤੋੜਦਿਆਂ ਸੋਨੂੰ ਸੂਦ ਨੇ ਉਨ੍ਹਾਂ ਲੋਕਾਂ ਦੀ ਕਲਾਸ ਲਗਾਈ ਹੈ ਜੋ ਘਟਨਾ ਵਾਲੀ ਥਾਂ ‘ਤੇ ਮੂਰਤ ਬਣ ਕੇ ਤਮਾਸ਼ਾ ਦੇਖ ਰਹੇ ਸਨ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਦਿੱਲੀ ਦੇ ਰੋਹਿਣੀ ਇਲਾਕੇ ‘ਚ ਸਾਹਿਲ ਨਾਂ ਦੇ ਲੜਕੇ ਨੇ 16 ਸਾਲਾ ਲੜਕੀ ਸਾਕਸ਼ੀ ਦੀ ਸੜਕ ਦੇ ਵਿਚਕਾਰ ਸ਼ਰੇਆਮ ਹੱਤਿਆ ਕਰ ਦਿੱਤੀ। ਪਹਿਲਾਂ ਉਸ ਨੇ ਸਾਕਸ਼ੀ ‘ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਜਦੋਂ ਉਹ ਸੰਤੁਸ਼ਟ ਨਹੀਂ ਹੋਇਆ ਤਾਂ ਉਸ ਨੂੰ ਪੱਥਰ ਨਾਲ ਕੁਚਲ ਦਿੱਤਾ। ਦੁੱਖ ਦੀ ਗੱਲ ਇਹ ਸੀ ਕਿ ਜਦੋਂ ਸਾਹਿਲ ਅਜਿਹੀ ਬੇਰਹਿਮੀ ਨੂੰ ਅੰਜਾਮ ਦੇ ਰਿਹਾ ਸੀ ਤਾਂ ਉੱਥੇ ਮੌਜੂਦ ਲੋਕ ਸਿਰਫ ਤਮਾਸ਼ਾ ਦੇਖਦੇ ਰਹੇ, ਕਿਸੇ ਨੇ ਵੀ ਉਸ ਲੜਕੀ ਦੀ ਮਦਦ ਨਹੀਂ ਕੀਤੀ। ਫਿਲਹਾਲ ਸਾਹਿਲ ਪੁਲਿਸ ਦੀ ਹਿਰਾਸਤ ਵਿਚ ਹੈ। ਸਾਹਿਲ ਦਾ ਕਹਿਣਾ ਹੈ ਕਿ ਸਾਕਸ਼ੀ ਕਈ ਦਿਨਾਂ ਤੋਂ ਉਸ ਨੂੰ ਨਜ਼ਰਅੰਦਾਜ਼ ਕਰ ਰਹੀ ਸੀ, ਇਸ ਲਈ ਉਸ ਨੇ ਉਸ ਦਾ ਕਤਲ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਸਾਹਿਲ ਨੂੰ ਇਸ ਅਪਰਾਧ ਦਾ ਕੋਈ ਪਛਤਾਵਾ ਨਹੀਂ ਹੈ।