Home » ਕਟਾਰੂਚੱਕ ਤੇ ਸਰਾਰੀ ਸਬੰਧੀ ਭਗਵੰਤ ਮਾਨ ਜਵਾਬ ਦੇਣ : ਪ੍ਰਤਾਪ ਬਾਜਵਾ…
Home Page News India India News

ਕਟਾਰੂਚੱਕ ਤੇ ਸਰਾਰੀ ਸਬੰਧੀ ਭਗਵੰਤ ਮਾਨ ਜਵਾਬ ਦੇਣ : ਪ੍ਰਤਾਪ ਬਾਜਵਾ…

Spread the news

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਨ ’ਚ ਸਾਹਮਣੇ ਆਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪਹਿਲਾਂ ਲਾਲ ਚੰਦ ਕਟਾਰੂਚੱਕ ਅਤੇ ਫੌਜਾ ਸਿੰਘ ਸਰਾਰੀ ਬਾਰੇ ਵੀ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਐੱਸਸੀ ਕਮਿਸ਼ਨ ਨੇ ਵੀ ਕਟਾਰੂਚੱਕ ਮਾਮਲੇ ਦਾ ਨੋਟਿਸ ਲਿਆ ਹੈ ਜਦੋਂ ਕਿ ਫੌਜਾ ਸਿੰਘ ਸਰਾਰੀ ਦੀ ਆਡੀਓ ਵਾਇਰਲ ਹੋਈ ਸੀ। ਬਾਜਵਾ ਨੇ ਕਿਹਾ ਕਿ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਮੰਤਰੀ ਮੰਡਲ ਤੋਂ ਸਿਰਫ਼ ਇਸ ਲਈ ਹਟਾਇਆ ਗਿਆ ਕਿਉਂਕਿ ਉਸ ਨੇ ਸੱਚ ਬੋਲਿਆ ਸੀ ਜਦੋਂ ਕਿ ਆਪਣੇ ਪੁੱਤਰ ਨੂੰ ਸਬ-ਇੰਸਪੈਕਟਰ ਬਣਾਉਣ ਲਈ ਫ਼ਰਜ਼ੀ ਅਪੰਗਤਾ ਸਰਟੀਫਿਕੇਟ ਦੇਣ ਵਾਲੇ ਬਲਕਾਰ ਸਿੰਘ ਨੂੰ ਮੰਤਰੀ ਬਣਾ ਦਿੱਤਾ ਗਿਆ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਮੁੱਖ ਮੰਤਰੀ ਚੰਨੀ ਤੋਂ ਜਵਾਬ ਮੰਗ ਰਹੇ ਹਨ ਕਿ ਪਹਿਲਾਂ ਖੁਦ ਇਨ੍ਹਾਂ ਮੁੱਦਿਆਂ ’ਤੇ ਜਵਾਬ ਕਿਉਂ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਆਰਡੀਨੈਂਸ ਮਾਮਲੇ ਵਿਚ ਕਾਂਗਰਸ ‘ਆਪ’ ਦਾ ਸਮਰਥਨ ਨਹੀੰ ਕਰੇਗੀ।