Home » ਪੂਰਬੀ ਆਕਲੈਂਡ ‘ਚ ਚੋਰੀ ਕਰ ਭੱਜੇ ਜੌੜੇ ਨੂੰ ਪੁਲਿਸ ਨੇ ਕੀਤਾ ਕਾਬੂ…
New Zealand Local News • NewZealand

ਪੂਰਬੀ ਆਕਲੈਂਡ ‘ਚ ਚੋਰੀ ਕਰ ਭੱਜੇ ਜੌੜੇ ਨੂੰ ਪੁਲਿਸ ਨੇ ਕੀਤਾ ਕਾਬੂ…

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਪੂਰਬੀ ਆਕਲੈਂਡ ਵਿੱਚ ਇੱਕ ਡੇਅਰੀ ਚੋਰੀ ਦੀ ਘਟਨਾ ਦੌਰਾਨ ਦੋ ਅਧਿਕਾਰੀਆਂ ‘ਤੇ ਹਮਲਾ ਕੀਤਾ ਗਿਆ ਅਤੇ ਇੱਕ ਕਾਰ ਨੂੰ ਟੱਕਰ ਮਾਰਨ ਦੀ ਘਟਨਾ ਬਾਰੇ ਪੁਲਿਸ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ।ਪੁਲਿਸ ਨੇ ਦੱਸਿਆ ਕਿ ਇਸ ਘਟਨਾ ਲਈ ਇੱਕ 20 ਸਾਲਾ ਵਿਅਕਤੀ ਅਤੇ ਇੱਕ 17 ਸਾਲਾ ਔਰਤ ਨੂੰ ਦੋਸ਼ੀ ਠਹਿਰਾਇਆ ਗਿਆ ਹੈ।ਕਾਉਂਟੀਜ਼ ਮੈਨੂਕਾਊ ਇੰਸਪੈਕਟਰ ਰਕਾਨਾ ਕੁੱਕ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਵੇਰੇ 2 ਵਜੇ ਦੇ ਕਰੀਬ ਬਕਲੈਂਡਸ ਬੀਚ ‘ਤੇ “ਦੋ ਲੋਕਾਂ ਦੇ ਡੇਅਰੀ ਵਿੱਚ ਦਾਖਲ ਹੋਣ ਸਬੰਧੀ ਸੂਚਨਾ ਮਿਲੀ ਸੀ ਜੋ ਕਿ ਪੁਲਿਸ ਦੇ ਪਹੁੰਚਣ ਤੋ ਪਹਿਲਾ ਚੋਰੀ ਕਰ ਮੌਕੇ ਤੋ ਫ਼ਰਾਰ ਹੋ ਗਏ।ਫ਼ਰਾਰ ਹੋਣ ਤੋ ਬਾਅਦ ਇਹਨਾਂ ਵੱਲੋਂ ਰਸਤੇ ਵਿੱਚ ਇੱਕ ਕਾਰ ਨੂੰ ਵੀ ਟੱਕਰ ਮਾਰੀ ਗਈ।ਪੁਲਿਸ ਨੇ ਦੱਸਿਆ ਕਿ ਇਹਨਾਂ ਦੋਵੇਂ ਅਪਰਾਧੀਆਂ ਨੂੰ ਬਾਅਦ ਵਿੱਚ ਬੌਟਨੀ ਇਲਾਕੇ ਤੋ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਇਹਨਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।