Home » ਪਾਕਿਸਤਾਨ ‘ਚ ਅਗਲੇ ਸਾਲ ਫਰਵਰੀ ‘ਚ ਹੋਣਗੀਆਂ ਆਮ ਚੋਣਾਂ’, ਅਕਤੂਬਰ ‘ਚ ਵਤਨ ਪਰਤ ਸਕਦੇ ਹਨ ਨਵਾਜ਼ ਸ਼ਰੀਫ…
Home Page News India World World News

ਪਾਕਿਸਤਾਨ ‘ਚ ਅਗਲੇ ਸਾਲ ਫਰਵਰੀ ‘ਚ ਹੋਣਗੀਆਂ ਆਮ ਚੋਣਾਂ’, ਅਕਤੂਬਰ ‘ਚ ਵਤਨ ਪਰਤ ਸਕਦੇ ਹਨ ਨਵਾਜ਼ ਸ਼ਰੀਫ…

Spread the news

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਮੁਸਲਿਮ ਲੀਗ (ਐੱਨ) ਦੇ ਪ੍ਰਧਾਨ ਨਵਾਜ਼ ਸ਼ਰੀਫ਼ ਨੇ ਭਰੋਸਾ ਪ੍ਰਗਟਾਇਆ ਹੈ ਕਿ ਦੇਸ਼ ’ਚ ਆਮ ਚੋਣਾਂ ਅਗਲੇ ਸਾਲ ਫਰਵਰੀ ’ਚ ਹੋਣਗੀਆਂ। ਕਿਹਾ, ਉਮੀਦ ਹੈ ਕਿ ਨਵੀਂ ਮਰਦਮਸ਼ੁਮਾਰੀ ਮੁਤਾਬਕ ਚੋਣ ਖੇਤਰਾਂ ਦੀ ਹੱਦਬੰਦੀ ਦਾ ਕੰਮ ਦਸੰਬਰ ਤੱਕ ਪੂਰਾ ਹੋ ਜਾਵੇਗਾ। ‘ਡਾਨ’ ਅਖ਼ਬਾਰ ਮੁਤਾਬਕ, ਪਾਕਿਸਤਾਨ ਮੁਸਲਿਮ ਲੀਗ (ਐੱਨ) ਦੇ ਆਗੂ ਰਾਣਾ ਸਨਾਉੱਲਾ ਨੇ ਨਵਾਜ਼ ਸ਼ਰੀਫ਼ ਦੇ ਹਵਾਲੇ ਤੋਂ ਉਕਤ ਗੱਲਾਂ ਕਹੀਆਂ। ਸਾਬਕਾ ਗ੍ਰਹਿ ਮੰਤਰੀ ਨੇ ਇਕ ਪ੍ਰਾਈਵੇਟ ਨਿਊਜ਼ ਚੈਨਲ ਵੱਲੋਂ ਮੰਗਲਵਾਰ ਨੂੰ ਨਵਾਜ਼ ਦੀ ਵਤਨ ਵਾਪਸੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ ਕਿ ਉਹ ਸਤੰਬਰ ਜਾਂ ਅਕਤੂਬਰ ’ਚ ਪਾਕਿਸਤਾਨ ਪਰਤ ਸਕਦੇ ਹਨ। ਪਾਕਿਸਤਾਨ ਦੇ ਤਿੰਨ ਵਾਰੀ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਨਵੰਬਰ, 2019 ’ਚ ਇਲਾਜ ਕਰਾਉਣ ਲਈ ਲੰਡਨ ਗਏ ਸਨ, ਉਦੋਂ ਤੋਂ ਵਾਪਸ ਨਹੀਂ ਪਰਤੇ। ਜਦੋਂ ਉਨ੍ਹਾਂ ਨੇ ਦੇਸ਼ ਛੱਡਿਆ ਸੀ ਤਾਂ ਉਹ ਭ੍ਰਿਸ਼ਟਾਚਾਰ ਦੇ ਦੋਸ਼ ’ਚ ਸੱਤ ਸਾਲਾਂ ਦੀ ਸਜ਼ਾ ਭੁਗਤ ਰਹੇ ਸਨ। ਹਾਲ ਹੀ ’ਚ ਸੁਪਰੀਮ ਕੋਰਟ ਨੇ ਰੀਵਿਊ ਆਫ ਜੱਜਮੈਂਟ ਐਂਡ ਆਰਡਰ ਐਕਟ-2023 ਨੂੰ ਗੈਰ-ਸੰਵਿਧਾਨਕ ਕਰਾਰ ਦੇ ਦਿੱਤਾ। ਇਸ ਨਾਲ ਨਵਾਜ਼ ਦੀ ਵਾਪਸੀ ਦੀਆਂ ਉਮੀਦਾਂ ’ਤੇ ਪਾਣੀ ਫਿਰ ਸਕਦਾ ਹੈ। ਉਨ੍ਹਾਂ ਨੂੰ ਕੋਰਟ ਵੱਲੋਂ ਉਮਰ ਭਰ ਲਈ ਜਨਤਕ ਅਹੁਦਾ ਲੈਣ ਦੇ ਅਯੋਗ ਠਹਿਰਾਇਆ ਜਾ ਚੁੱਕਾ ਹੈ। ਪਾਕਿਸਤਾਨ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਵੀ ਕਹਿ ਚੁੱਕੇ ਹਨ ਤੇ ਵਿਧਾਨਕ ਰੂਪ ਨਾਲ ਨਵੀਂ ਹੱਦਬੰਦੀ ਮੁਤਾਬਕ ਚੋਣਾਂ ਕਰਾਉਣ ਲਈ ਮਜਬੂਰ ਹਨ। ਬਲੋਚਿਸਤਾਨ ਦੇ ਮੁੱਖ ਮੰਤਰੀ ਅਬਦੁੱਲ ਕੁਡੂਸ ਬਿਜੇਂਜੋ ਤੇ ਵਿਰੋਧੀ ਧਿਰ ਦੇ ਆਗੂ ਮਲਿਕ ਸਿਕੰਦਰ ਨੇ ਸੂਬੇ ਦੇ ਅੰਤ੍ਰਿਮ ਮੁੱਖ ਮੰਤਰੀ ਅਹੁਦੇ ਲਈ ਮੀਰ ਅਲੀ ਮਰਦਨ ਖ਼ਾਨ ਡੋਮਕੀ ਨੂੰ ਤਜਵੀਜ਼ਸ਼ੁਦਾ ਕਰਨ ਦਾ ਫ਼ੈਸਲਾ ਕੀਤਾ ਹੈ। ਬਲੋਚਿਸਤਾਨ ਦੀ ਸੂਬਾਈ ਅਸੈਂਬਲੀ ਵੀ 12 ਅਗਸਤ ਨੂੰ ਭੰਗ ਕਰ ਦਿੱਤੀ ਗਈ ਹੈ।