Home » ਕੈਂਟਰਬਰੀ ‘ਚ ਦਰੱਖਤ ਕੱਟਦੇ ਵਿਅਕਤੀ ਦੀ ਸਿਰ ‘ਤੇ ਸੱਟ ਲੱਗਣ ਕਾਰਨ ਹੋਈ ਮੌਤ…
Home Page News • New Zealand Local News • NewZealand

ਕੈਂਟਰਬਰੀ ‘ਚ ਦਰੱਖਤ ਕੱਟਦੇ ਵਿਅਕਤੀ ਦੀ ਸਿਰ ‘ਤੇ ਸੱਟ ਲੱਗਣ ਕਾਰਨ ਹੋਈ ਮੌਤ…

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਕੈਂਟਰਬਰੀ ਦੇ ਇੱਕ ਵਿਅਕਤੀ ਦੀ ਬੀਤੀ ਰਾਤ ਰੁੱਖਾਂ ਦੀ ਕਟਾਈ ਕਰਦੇ ਸਮੇਂ ਇੱਕ ਸਿਰ ‘ਤੇ ਦਰੱਖਤ ਵੱਡੀ ਡਾਣਾ ਡਿੱਗਣ ਕਾਰਨ ਮੌਤ ਹੋ ਗਈ।ਕ੍ਰਾਈਸਟਚਰਚ ਤੋਂ 42 ਕਿਲੋਮੀਟਰ ਦੱਖਣ ਵੱਲ ਇੱਕ ਛੋਟੇ ਜਿਹੇ ਕਸਬੇ ਲੀਸਟਨ ਵਿੱਚ ਡਰੇਨ ਰੋਡ ‘ਤੇ ਕੱਲ੍ਹ ਸ਼ਾਮ 6.30 ਵਜੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਸੇਂਟ ਜੌਨ ਦੀਆ ਦੋ ਐਂਬੂਲੈਂਸਾਂ ਮੌਕੇ ‘ਤੇ ਪਹੁੰਚਿਆਂ।
ਪੁਲਿਸ ਨੂੰ ਪਤਾ ਲੱਗਾ ਕਿ 60 ਸਾਲਾ ਵਿਅਕਤੀ ਜੋ ਕਿ ਹਨੇਰੇ ਵਿੱਚ ਰੁੱਖਾਂ ਦੀ ਕਟੌਤੀ ਕਰ ਰਿਹਾ ਸੀ ਅਤੇ ਕੱਟਦੇ ਸਮੇਂ ਇਕ ਵੱਡੀ ਟਾਹਣੀ ਉਸ ਦੇ ਸਿਰ ‘ਤੇ ਆ ਵੱਜਣ ਕਾਰਨ ਉਸ ਦੀ ਮੌਤ ਹੋ ਗਈ।ਮੌਤ ਨੂੰ ਕੋਰੋਨਰ ਲਈ ਰੈਫਰ ਕਰ ਦਿੱਤਾ ਗਿਆ ਹੈ।