Home » ਆਕਲੈਂਡ ‘ਚ ਇਮਾਰਤ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਹੋਇਆ ਜ਼ਖਮੀ…
Home Page News New Zealand Local News NewZealand

ਆਕਲੈਂਡ ‘ਚ ਇਮਾਰਤ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਹੋਇਆ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)-ਆਕਲੈਂਡ ਵਿੱਚ ਇੱਕ ਕੰਪਲੈਕਸ ਦੀ ਛੱਤ ‘ਤੇ ਅੱਗ ਲੱਗਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਦੋ ਮੰਜ਼ਿਲਾ ਇਮਾਰਤ ਦੀ ਛੱਤ ‘ਤੇ ਅੱਗ ਲੱਗਣ ਦੇ ਮਾਮਲੇ ਸਬੰਧੀ ਅੱਜ ਸਵੇਰੇ ਫਾਇਰ ਐਂਡ ਐਮਰਜੈਂਸੀ ਨੂੰ ਐਪਸਮ ਵਿੱਚ ਸੇਂਟ ਐਂਡਰਿਊਜ਼ ਰੋਡ ‘ਤੇ ਬੁਲਾਇਆ ਗਿਆ।ਮੌਕੇ ਤੇ ਪਹੁੰਚ FENZ ਦੇ ਕਰਮਚਾਰੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ।ਉਹਨਾ ਦੱਸਿਆ ਕਿ ਅੱਗ ਦੀ ਘਟਨਾ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਆਕਲੈਂਡ ਹਸਪਤਾਲ ਲਿਜਾਇਆ ਗਿਆ ਹੈ।ਅੱਗ ਲੱਗਣ ਦੇ ਕਾਰਨਾ ਬਾਰੇ ਫਾਇਰ ਇਨਵੈਸਟੀਗੇਸ਼ਨ ਟੀਮ ਮੌਕੇ ‘ਤੇ ਜਾਂਚ ਕਰ ਰਹੀ ਹੈ।