Home » 22 ਸਤੰਬਰ ਨੂੰ ਮੋਹਾਲੀ ‘ਚ ਹੋਵੇਗਾ ਭਾਰਤ ਤੇ ਆਸਟ੍ਰੇਲੀਆ ਦਾ ਮੈਚ…
Home Page News India India News India Sports Sports Sports World Sports

22 ਸਤੰਬਰ ਨੂੰ ਮੋਹਾਲੀ ‘ਚ ਹੋਵੇਗਾ ਭਾਰਤ ਤੇ ਆਸਟ੍ਰੇਲੀਆ ਦਾ ਮੈਚ…

Spread the news

ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੀ ਮੇਜ਼ਬਾਨੀ ਭਾਰਤ ਅਤੇ ਆਸਟ੍ਰੇਲੀਆ ਦਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ (ਦਿਨ ਅਤੇ ਰਾਤ) ਕ੍ਰਿਕਟ ਮੈਚ I.S. ਬਿੰਦਰਾ ਸਟੇਡੀਅਮ, ਸੈਕਟਰ 63, ਐਸਏਐਸ ਨਗਰ (ਮੁਹਾਲੀ) 22 ਸਤੰਬਰ, 2023 ਨੂੰ ਖੇਡਿਆ ਜਾਵੇਗਾ। ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਖੇਡੇ ਜਾਣ ਵਾਲੇ ਮੁਕਾਬਲੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪੀਸੀਏ ਸਟੇਡੀਅਮ ਵਿਖੇ ਆਸਟਰੇਲੀਆ ਦਾ ਪਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ (ਦਿਨ ਅਤੇ ਰਾਤ) ਕ੍ਰਿਕਟ ਮੈਚ ਹੋਵੇਗਾ ਅਤੇ ਭਾਰਤੀ ਟੀਮ, ਆਸਟਰੇਲੀਆਈ ਟੀਮ ਅਤੇ ਕ੍ਰਿਕਟ ਪ੍ਰੇਮੀਆਂ ਲਈ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸਤੋਂ ਇਲਾਵਾ ਮਹਿਤਾ ਨੇ ਦੱਸਿਆ ਕਿ ਦੋਵਾਂ ਟੀਮਾਂ ਲਈ ਡਰੈਸਿੰਗ ਰੂਮ ਵਰਗੀਆਂ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਮਹਿਤਾ ਨੇ ਅੱਗੇ ਕਿਹਾ ਕਿ ਇਸ ਵਾਰ ਪੀਸੀਏ ਨੇ ਹਰਭਜਨ ਸਿੰਘ ਸਟੈਂਡ ਵਿੱਚ ਦਰਸ਼ਕਾਂ/ਕ੍ਰਿਕਟ ਪ੍ਰੇਮੀਆਂ ਲਈ ਸਾਰੀਆਂ ਪ੍ਰਾਹੁਣਚਾਰੀ ਸੇਵਾਵਾਂ ਦੇ ਨਾਲ ਇੱਕ ਵਿਸ਼ੇਸ਼ ਮਾਰਕੀ ਖੇਤਰ ਦੀ ਯੋਜਨਾ ਬਣਾਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੀ.ਸੀ.ਏ ਸਟੇਡੀਅਮ, ਮੋਹਾਲੀ ਦੇ ਬੁਨਿਆਦੀ ਢਾਂਚੇ ਨੂੰ ਦਰਸ਼ਕਾਂ ਲਈ ਸੁਹਾਵਣਾ ਅਤੇ ਆਨੰਦਦਾਇਕ ਅਨੁਭਵ ਦੇਣ ਲਈ ਅੱਪਗ੍ਰੇਡ ਕੀਤਾ ਗਿਆ ਹੈ। ਟਿਕਟਾਂ ਦੀ ਉਪਲਬਧਤਾ ਬਾਰੇ ਗੱਲ ਕਰਦੇ ਹੋਏ, ਮਹਿਤਾ ਨੇ ਕਿਹਾ ਕਿ ਪਿਛਲੇ ਤਜਰਬੇ ਅਨੁਸਾਰ ਟਿਕਟਾਂ ਦੀ ਉਪਲਬਧਤਾ ਦੀ ਅਣਹੋਂਦ ਦਾ ਸਾਹਮਣਾ ਹੁਣ ਕ੍ਰਿਕਟ ਪ੍ਰੇਮੀ ਭਾਈਚਾਰਾ ਨਹੀਂ ਕਰੇਗਾ। ਟ੍ਰਾਈਸਿਟੀ ਵਿੱਚ ਟਿਕਟ ਕਾਊਂਟਰ ਨੇ ਤਾਂ ਜੋ ਕ੍ਰਿਕਟ ਪ੍ਰੇਮੀਆਂ ਨੂੰ ਆਪਣੀਆਂ ਟਿਕਟਾਂ ਆਸਾਨੀ ਨਾਲ ਅਤੇ ਸੁਵਿਧਾਜਨਕ ਢੰਗ ਨਾਲ ਮਿਲ ਸਕਣ। ਉਸਨੇ ਅੱਗੇ ਕਿਹਾ ਕਿ ਟਿਕਟਾਂ ਖਰੀਦਣ ਲਈ ਔਫਲਾਈਨ ਟਿਕਟਾਂ ਟ੍ਰਾਈਸਿਟੀ ਵਿੱਚ ਆਈਸੀਆਈਸੀਆਈ ਬੈਂਕ ਦੀਆਂ ਸੱਤ (7) ਬ੍ਰਾਂਚਾਂ, ਚਾਰ (4) ਪ੍ਰਾਈਵੇਟ ਕਾਊਂਟਰਾਂ ਅਤੇ ਦੋ (2) ਪੀਸੀਏ ਸਟੇਡੀਅਮ ਮੋਹਾਲੀ ਕਾਊਂਟਰਾਂ ‘ਤੇ ਉਪਲਬਧ ਹੋਣਗੀਆਂ।