Home » ਮੈਂਗਰੀ ‘ਚ ਇੱਕ ਹਮਲੇ ਦੌਰਾਨ ਚਾਰ ਵਿਅਕਤੀ ਹੋਏ ਜ਼ਖਮੀ,ਪੁਲਿਸ ਨੇ ਇੱਕ ਕੀਤਾ ਗ੍ਰਿਫਤਾਰ…
Home Page News • New Zealand Local News • NewZealand

ਮੈਂਗਰੀ ‘ਚ ਇੱਕ ਹਮਲੇ ਦੌਰਾਨ ਚਾਰ ਵਿਅਕਤੀ ਹੋਏ ਜ਼ਖਮੀ,ਪੁਲਿਸ ਨੇ ਇੱਕ ਕੀਤਾ ਗ੍ਰਿਫਤਾਰ…

Spread the news


ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਦੱਖਣੀ ਆਕਲੈਂਡ ਦੇ ਬੱਸ ਸਟਾਪ ‘ਤੇ ਬੀਤੀ ਰਾਤ ਹੋਏ ਹਮਲੇ ਜਿਸ ਵਿੱਚ ਚਾਰ ਲੋਕਾਂ ਜ਼ਖਮੀ ਹੋਏ ਸਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੋਮਵਾਰ ਨੂੰ ਰਾਤ 10:51 ਵਜੇ ਕਿਹਾ, ਮੈਂਗਰੀ ਦੇ ਬਾਈਡਰ ਡਰਾਈਵ ਦੇ ਇੱਕ ਬੱਸ ਸਟਾਪ ‘ਤੇ ਇੱਕ ਵਿਅਕਤੀ ਦੁਆਰਾ ਕਥਿਤ ਤੌਰ ‘ਤੇ ਕਈ ਲੋਕਾਂ ‘ਤੇ ਹਮਲਾ ਕਰਨ ਦੀਆਂ ਰਿਪੋਰਟ ਮਿਲੀ ਸੀ।ਮੌਕੇ ਤੇ ਚਾਰ ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲੇ ਜਿਨਾਂ ਵਿੱਚ ਦੋ ਵਿਅਕਤੀ ਗੰਭੀਰ ਹਾਲਤ ਵਿੱਚ ਜ਼ਖਮੀ ਸਨ ਅਤੇ ਦੋ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਨੇ ਪੁਸ਼ਟੀ ਕੀਤੀ ਕਿ ਇਸ ਮਾਮਲੇ ਵਿੱਚ ਇੱਕ 25 ਸਾਲਾ ਵਿਅਕਤੀ ਨੂੰ ਮੌਕੇ ‘ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।ਗ੍ਰਿਫ਼ਤਾਰ ਵਿਅਕਤੀ ਨੂੰ ਅੱਜ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।