Home » ਅਮਰੀਕਾ ਵਿੱਚ ਲੱਗੇਗੀ ਬਾਬਾ ਸਾਹਿਬ ਬੀ.ਆਰ  ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ…
Home Page News New Zealand Local News NewZealand

ਅਮਰੀਕਾ ਵਿੱਚ ਲੱਗੇਗੀ ਬਾਬਾ ਸਾਹਿਬ ਬੀ.ਆਰ  ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ…

Spread the news

ਭਾਰਤ ਦੇ ਸੰਵਿਧਾਨ ਦੇ ਪ੍ਰਮੁੱਖ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦੀ ਭਾਰਤ ਤੋਂ ਬਾਹਰ ‘ਸਭ ਤੋਂ ਵੱਡੀ’ ਮੂਰਤੀ ਦਾ ਉਦਘਾਟਨ 14 ਅਕਤੂਬਰ ਨੂੰ ਅਮਰੀਕਾ ਦੇ ਸੂਬੇ  ਮੈਰੀਲੈਂਡ, ਦੇ ਐਕੋਕੇਕ ਵਿੱਚ ਕੀਤਾ ਜਾਵੇਗਾ। ਇਸ ਉੱਚੀ ਮੂਰਤੀ ਦੀ ਲੰਬਾਈ 19 ਫੁੱਟ ਹੋਵੇਗੀ। ਇਸ ਉੱਚੀ ਮੂਰਤੀ ਨੂੰ ‘ਸਮਾਨਤਾ ਦੀ ਮੂਰਤੀ’ ਦਾ ਨਾਂ ਵੀ ਦਿੱਤਾ ਗਿਆ ਹੈ, ਜਿਸ ਨੂੰ ਮਸ਼ਹੂਰ ਕਲਾਕਾਰ ਅਤੇ ਮੂਰਤੀਕਾਰ ਰਾਮ ਸੁਤਾਰ ਨੇ ਬਣਾਇਆ ਹੈ। ਇਸ ਤੋਂ ਪਹਿਲੇ ਭਾਰਤ ਦੇ ਸੂਬੇ  ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਸਥਾਪਤ ਸਰਦਾਰ ਪਟੇਲ ਦਾ ਬੁੱਤ ਵੀ ਬਣਾਇਆ ਗਿਆ ਸੀ।ਅੰਬੇਡਕਰ ਦਾ ਬੁੱਤ ਮੈਰੀਲੈਂਡ ਦੇ ਐਕੋਕੇਕ ਸ਼ਹਿਰ ਵਿੱਚ 13 ਏਕੜ ਦੇ ਕਰੀਬ ਜ਼ਮੀਨ ਵਿੱਚ ਬਣਾਏ ਜਾ ਰਹੇ ‘ਅੰਬੇਦਕਰ ਇੰਟਰਨੈਸ਼ਨਲ ਸੈਂਟਰ’ (ਏਆਈਸੀ) ਦਾ ਹਿੱਸਾ ਹੈ। ਏਆਈਸੀ ਨੇ ਕਿਹਾ, “ਇਹ ਭਾਰਤ ਤੋਂ ਬਾਹਰ ਬਾਬਾ ਸਾਹਿਬ ਦੀ ਸਭ ਤੋਂ ਵੱਡੀ ਮੂਰਤੀ ਹੈ ਅਤੇ ਇਸ ਕੇਂਦਰ ‘ਤੇ ਬਣਾਏ ਜਾ ਰਹੇ ਅੰਬੇਡਕਰ ਯਾਦਗਾਰ ਦੇ ਹਿੱਸੇ ਵਜੋਂ ਸਥਾਪਿਤ ਕੀਤੀ ਜਾ ਰਹੀ ਹੈ। “ਮੈਰੀਲੈਂਡ ਵਾਸ਼ਿੰਗਟਨ ਤੋਂ ਲਗਭਗ 35 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ।ਸੰਗਠਨ ਨੇ ਕਿਹਾ, “ਅੰਬੇਡਕਰੀ ਅੰਦੋਲਨ ਦੇ ਪ੍ਰਤੀਨਿਧੀਆਂ ਅਤੇ ਅਮਰੀਕਾ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪੈਰੋਕਾਰਾਂ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। “ਏਆਈਸੀ ਨੇ ਕਿਹਾ ਕਿ ਇਹ ਯਾਦਗਾਰ ਬਾਬਾ ਸਾਹਿਬ ਦੇ ਸੰਦੇਸ਼ਾਂ ਅਤੇ ਸਿੱਖਿਆਵਾਂ ਨੂੰ ਦੁਨੀਆ ਭਰ ਦੇ ਦੇਸ਼ਾਂ ਵਿੱਚ ਫੈਲਾਏਗੀ ਅਤੇ ਸਮਾਨਤਾ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰਤੀਕ ਹੋਵੇਗੀ। ਮੂਰਤੀ ਦੇ ਉਦਘਾਟਨ ਸਮਾਰੋਹ ਵਿੱਚ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।