ਦੋ ਭਾਰਤੀ-ਅਮਰੀਕੀ ਵਿਗਿਆਨੀਆਂ ਦਾ ਅਮਰੀਕਾ ਦੇ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਜੋਅ ਬਿਡੇਨ ਵੱਲੋ ਨੈਸ਼ਨਲ ਟੈਕਨਾਲੋਜੀ ਅਤੇ ਇਨੋਵੇਸ਼ਨ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ।ਇਹ ਨੈਸ਼ਨਲ ਮੈਡਲ ਆਫ਼ ਸਾਇੰਸ ਦੇਸ਼ ਦਾ ਸਰਵਉੱਚ ਵਿਗਿਆਨਕ ਸਨਮਾਨ ਹੈ।ਅਤੇ ਇਹ ਮੈਡਲ ਵ੍ਹਾਈਟ ਹਾਊਸ ਵਿਖੇ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਵ੍ਹਾਈਟ ਹਾਊਸ ਵਿੱਚ ਇਹ ਦੋ ਭਾਰਤੀ-ਅਮਰੀਕੀ ਵਿਗਿਆਨੀ ਜਿੰਨਾਂ ਦੇ ਨਾਂ ਅਸ਼ੋਕ ਗਾਡਗਿਲ ਅਤੇ ਸੁਬਰਾ ਸੁਰੇਸ਼ ਨੂੰ ਨੈਸ਼ਨਲ ਮੈਡਲ ਆਫ਼ ਟੈਕਨਾਲੋਜੀ ਅਤੇ ਇਨੋਵੇਸ਼ਨ ਅਤੇ ਨੈਸ਼ਨਲ ਮੈਡਲ ਆਫ਼ ਸਾਇੰਸ ਨਾਲ ਸਨਮਾਨਿਤ ਕੀਤਾ ਹੈ। ਦੱਸਣਯੋਗ ਹੈ ਕਿ ਭਾਰਤੀ ਮੂਲ ਦੇ ਖਾਸ ਤੌਰ ‘ਤੇ, ਇਹਨਾਂ ਵਿਗਿਆਨੀਆਂ ਨੇ ਕਈ ਖੋਜਾਂ ਕੀਤੀਆਂ ਹਨ, ਜਿਸ ਵਿੱਚ ਜੀਵਨ ਬਚਾਉਣ ਵਾਲੇ ਡਾਕਟਰੀ ਇਲਾਜ ਨੂੰ ਸਮਰੱਥ ਬਣਾਉਣਾ, ੳਪੀਡੀ ਮਹਾਂਮਾਰੀ ਨਾਲ ਲੜਨ ਵਿੱਚ ਮਦਦ ਕਰਨਾ, ਅਤੇ ਭੋਜਨ ਸੁਰੱਖਿਆ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਅਤੇਇਹ ਸਰਵਉੱਚ ਸਨਮਾਨ ਅਮਰੀਕਾ ਵਿੱਚ ਸੰਨ 1959 ਵਿੱਚ ਸ਼ੁਰੂ ਕੀਤਾ ਗਿਆ ਸੀ।ਦੱਸਣਯੋਗ ਹੈ ਕਿ ਨੈਸ਼ਨਲ ਮੈਡਲ ਆਫ਼ ਸਾਇੰਸ ਦੇਸ਼ ਦਾ ਸਭ ਤੋਂ ਉੱਚਾ ਵਿਗਿਆਨਕ ਸਨਮਾਨ ਹੈ, ਜਿਸਦੀ ਸਥਾਪਨਾ ਯੂਐਸ ਕਾਂਗਰਸ ਦੁਆਰਾ ਕੀਤੀ ਗਈ ਸੀ ਅਤੇ ਯੂਐਸ ਨੈਸ਼ਨਲ ਸਾਇੰਸ ਫਾਊਂਡੇਸ਼ਨ ਦੁਆਰਾ ਪ੍ਰਬੰਧਿਤ ਕੀਤੀ ਗਈ ਸੀ। ਇਹ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੁਆਰਾ ਜੀਵਨ ਵਿਗਿਆਨ, ਕੰਪਿਊਟਰ ਵਿਗਿਆਨ, ਵਿਦਿਅਕ ਵਿਗਿਆਨ, ਇੰਜਨੀਅਰਿੰਗ, ਭੂ-ਵਿਗਿਆਨ, ਗਣਿਤ ਅਤੇ ਭੌਤਿਕ ਵਿਗਿਆਨ, ਅਤੇ ਸਮਾਜਿਕ, ਲਾਗੂ, ਅਤੇ ਆਰਥਿਕ ਵਿਗਿਆਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵਿਸ਼ੇਸ਼ ਮਾਨਤਾ ਦੇ ਯੋਗ ਵਿਸ਼ੇਸ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਦਾ ਹੈ।
ਦੋ ਭਾਰਤੀ ਮੂਲ ਦੇ ਵਿਗਿਆਨੀਆਂ ਅਸ਼ੋਕ ਗਾਡਗਿਲ ਅਤੇ ਸੁਬਰਾ ਸੁਰੇਸ਼ ਨੂੰ ਮਿਲਿਆ ਰਾਸ਼ਟਰਪਤੀ ਮੈਡਲ, ਸਭ ਤੋਂ ਵੱਡਾ ਵਿਗਿਆਨਕ ਸਨਮਾਨ, ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਬਿਡੇਨ ਨੇ ਕੀਤਾ ਸਨਮਾਨਿਤ…
October 25, 2023
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,273
- India5,341
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,251
- NewZealand3,578
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,474
- World News2,049
- World Sports213












