ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 28-29 ਅਕਤੂਬਰ ਨੂੰ ਵੱਡਾ ਖੇਡ ਟੂਰਨਾਮੈਂਟ ਕਰਵਾਇਆਂ ਜਾ ਰਿਹਾਂ ਹੈ।ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਹਰ ਵਾਰ ਦੀ ਤਰ੍ਹਾਂ ਇਹ ਖੇਡ ਟੂਰਨਾਮੈਂਟ ‘ਏਕੂਨਜ਼ ਕਾਲਜ, 183 ਪਇਸ ਪਾ ਰੋਡ ਟੌਰੰਗਾ ਵਿਖੇ ਕਰਵਾਇਆ ਜਾਵੇਗਾ। ਦੋ ਦਿਨਾਂ ਚੱਲਣ ਵਾਲੇ ਇਸ ਖੇਡ ਟੂਰਨਾਮੈਂਟ ਦੇ ਵਿਚ ਕਬੱਡੀ, ਫੁੱਟਬਾਲ ਅਤੇ ਵਾਲੀਵਾਲ ਹਾਕੀ ਦੇ ਮੈਚ ਕਰਵਾਏ ਜਾਣਗੇ।28 ਅਕਤੂਬਰ ਨੂੰ ਫ਼ੈਮਲੀ ਫ਼ਨ ਡੇਅ ਕਰਵਾਇਆ ਜਾਵੇਗਾ ਜਿਸ ਵਿੱਚ ਖਾਸ ਮਨਰੋਜੰਕ ਖੇਡ ਹੋਣਗੀਆ ਜਿਵੇ ਕੀ ਬਾਲਟੀ ਰੇਸ, ਨਿੰਬੂ ਚਮਚਾਂ,ਗਾਗਰ ਰੱਸਾਂਕੱਸੀ,ਦੌੜਾਂ ਤੇ ਗਿੱਧਾ,ਭੰਗੜਾਂ ਆਦਿ। ਬੱਚਿਆਂ ਦੇ ਲਈ ਪੂਰੇ ਦਿਨ ਦੇ ਫੱਨ ਕਰਨ ਦੇ ਲਈ ਬਾਊਂਸੀ ਕਾਸਟਲ, ਕੈਂਡੀ ਫਲਾਸ਼ ਅਦਿ ਦਾ ਖਾਸ ਪ੍ਰਬੰਧ ਹੋਵੇਗਾ।29 ਅਕਤੂਬਰ ਨੂੰ ਕਬੱਡੀ,ਵਾਲੀਵਾਲ ਅਤੇ ਫੁੱਟਬਾਲ ਦੇ ਵੱਡੇ ਮੁਕਾਬਲੇ ਅਤੇ ਬੱਚਿਆਂ ਦੇ ਹਾਕੀ ਮੁਕਾਬਲੇ ਹੋਣਗੇ।ਦੋਨੋ ਦਿਨ ਖਾਣ-ਪੀਣ ਦੇ ਖਾਸ ਪ੍ਰਬੰਧ ਹੋਣਗੇ।ਪ੍ਰਬੰਧਕਾਂ ਵੱਲੋਂ ਖੇਡ ਪ੍ਰੇਮੀਆਂ ਨੂੰ ਵੱਧ ਚੜ ਕੇ ਹਾਜ਼ਰੀ ਲਗਵਾਉਣ ਦੀ ਅਪੀਲ ਕੀਤੀ ਗਈ।ਜਿਕਰਯੋਗ ਹੈ ਕਿ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਅਤੇ ਵੱਖ-ਵੱਖ ਕਲੱਬਾਂ ਦੇ ਸੱਦੇ ਤੇ ਇੰਡੀਆਂ,ਪਕਿਸਤਾਨ ਅਤੇ ਹੋਰ ਮੁਲਕਾਂ ਤੋ ਕਈ ਨਾਮੀ ਖਿਡਾਰੀ ਇਸ ਸ਼ੀਜਨ ਵਿੱਚ ਖੇਡਣ ਲਈ ਪਹੁੰਚੇ ਹੋਏ ਹਨ।
