Home » ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਚੋਣ ‘ਤੇ ਅਦਾਲਤ ਦਾ ਸਨਸਨੀਖੇਜ਼ ਫੈਸਲਾ, ਰਾਸ਼ਟਰਪਤੀ ਅਹੁਦੇ ਲਈ ਅਯੋਗ ਕਰਾਰ ਦਿੱਤਾ…
Home Page News World World News

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਚੋਣ ‘ਤੇ ਅਦਾਲਤ ਦਾ ਸਨਸਨੀਖੇਜ਼ ਫੈਸਲਾ, ਰਾਸ਼ਟਰਪਤੀ ਅਹੁਦੇ ਲਈ ਅਯੋਗ ਕਰਾਰ ਦਿੱਤਾ…

Spread the news

ਅਮਰੀਕਾ ਦੇ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਝਟਕਾ ਦਿੱਤਾ ਹੈ। ਕੋਲੋਰਾਡੋ ਨੇ ਟਰੰਪ ਨੂੰ ਮਾਰਚ ਦੇ ਰਾਸ਼ਟਰਪਤੀ ਚੋਣ ਪ੍ਰਾਇਮਰੀ ਬੈਲਟ ‘ਤੇ ਚੋਣ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਹੈ। ਦੱਸਣਯੋਗ ਹੈ ਕਿ 2021 ‘ਚ ਟਰੰਪ ਸਮਰਥਕਾਂ ਨੇ ਵਾਸ਼ਿੰਗਟਨ ਕੈਪੀਟਲ ਦੀ ਇਮਾਰਤ ‘ਤੇ ਹਮਲਾ ਕੀਤਾ ਸੀ। ਇਸ ਦੇ ਲਈ ਅਦਾਲਤ ਨੇ ਟਰੰਪ ਨੂੰ ਅਯੋਗ ਠਹਿਰਾਉਂਦੇ ਹੋਏ ਇਹ ਫੈਸਲਾ ਦਿੱਤਾ ਹੈ। ਸਿਟੀਜ਼ਨਜ਼ ਫਾਰ ਰਿਸਪਾਂਸੀਬਿਲਟੀ ਐਂਡ ਐਥਿਕਸ ਗਰੁੱਪ ਨੇ ਟਰੰਪ ਨੂੰ ਅਯੋਗ ਠਹਿਰਾਉਣ ਲਈ ਪਟੀਸ਼ਨ ਵੀ ਦਾਇਰ ਕੀਤੀ ਹੈ।  ਕੋਲੋਰਾਡੋ ਰਾਜ ਦੀ ਇੱਕ ਅਦਾਲਤ ਨੇ ਘੋਸ਼ਣਾ ਕੀਤੀ ਹੈ ਕਿ ਇਹ ਅਸਥਾਈ ਤੌਰ ‘ਤੇ ਫੈਸਲੇ ਨੂੰ ਮੁਅੱਤਲ ਕਰ ਰਹੀ ਹੈ।  ਜਿਸ ਨਾਲ ਟਰੰਪ ਨੂੰ ਅਪੀਲ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਅਯੋਗਤਾ ਦਾ ਫੈਸਲਾ ਸਿਰਫ 5 ਮਾਰਚ ਨੂੰ ਹੋਣ ਵਾਲੀ ਪ੍ਰਾਇਮਰੀ ਬੈਲਟ ‘ਤੇ ਲਾਗੂ ਹੋਵੇਗਾ। ਟਰੰਪ ਦੇ ਦਫਤਰ ਨੇ ਕਿਹਾ ਕਿ ਉਹ ਅਯੋਗਤਾ ਦੇ ਫੈਸਲੇ ‘ਤੇ ਅਦਾਲਤ ਵਿੱਚ ਅਪੀਲ ਕਰੇਗਾ। ਅਤੇ ਅਦਾਲਤ ਨੇ 4 ਜਨਵਰੀ ਤੱਕ ਅਪੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਸੰਵਿਧਾਨ ਵਿੱਚ ਇੱਕ ਵਿਵਸਥਾ ਹੈ ਕਿ ਦੇਸ਼ ਵਿੱਚ ਦੇਸ਼ ਧ੍ਰੋਹ  ਦੀਆਂ ਕਾਰਵਾਈਆਂ ਕਰਨ ਵਾਲੇ ਸੰਵਿਧਾਨਕ ਅਹੁਦੇ ‘ਤੇ ਨਹੀਂ ਰਹਿ ਸਕਦੇ ਹਨ। ਕੋਲੋਰਾਡੋ ਦੀ ਅਦਾਲਤ ਨੇ ਇਸ ਵਿਵਸਥਾ ਦੇ ਆਧਾਰ ‘ਤੇ ਟਰੰਪ ਨੂੰ ਅਯੋਗ ਕਰਾਰ ਦਿੱਤਾ ਸੀ। ਟਰੰਪ ਕੋਲੋਰਾਡੋ ਅਦਾਲਤ ਦੇ ਫੈਸਲੇ ਖਿਲਾਫ ਅਮਰੀਕੀ ਸੁਪਰੀਮ ਕੋਰਟ ‘ਚ ਵੀ ਅਪੀਲ ਕਰਨਗੇ। > ਟਰੰਪ ਹੋਣ ‘ਤੇ ਹੀ ਵਿਵੇਕ ਰਾਮਾਸਵਾਮੀ ਦੌੜ ‘ਚ ਹੋਣਗੇ।ਰਿਪਬਲਿਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਉਮੀਦ ਕਰ ਰਹੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਕਿਹਾ ਕਿ ਉਹ ਤਾਂ ਹੀ ਚੋਣ ਲੜਨਗੇ ਜੇਕਰ ਸਾਬਕਾ ਰਾਸ਼ਟਰਪਤੀ ਟਰੰਪ ਕੋਲੋਰਾਡੋ ਪ੍ਰਾਇਮਰੀ ਬੈਲਟ ਵਿੱਚ ਹੋਣਗੇ। ਵਿਵੇਕ ਰਾਮਾਸਵਾਮੀ ਭਾਰਤੀ ਮੂਲ ਦੇ ਇੱਕ ਉੱਘੇ ਅਮਰੀਕੀ ਕਾਰੋਬਾਰੀ ਹਨ। ਉਹ ਅਮਰੀਕਾ ਵਿੱਚ ਦਵਾਈਆਂ ਦੇ ਕਾਰੋਬਾਰੀ ਹਨ।