Home » ਪੱਛਮੀ ਆਕਲੈਂਡ ‘ਚ ਚੋਰਾਂ ਨੇ ਅੱਧੀ ਰਾਤ ਨੂੰ ਲੁੱਟੀ ਡੇਅਰੀ ਸ਼ਾਪ
Home Page News • New Zealand Local News • NewZealand

ਪੱਛਮੀ ਆਕਲੈਂਡ ‘ਚ ਚੋਰਾਂ ਨੇ ਅੱਧੀ ਰਾਤ ਨੂੰ ਲੁੱਟੀ ਡੇਅਰੀ ਸ਼ਾਪ

Spread the news


ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ ਆਕਲੈਂਡ ਦੇ ਮੈਸੀ ਇਲਾਕੇ ਵਿੱਚ ਲਿੰਕਨ ਹਾਈਟਸ ਸੁਪਰੇਟ ਬਾਮ ਦੀ ਡੇਅਰੀ ਸ਼ਾਪ ‘ਤੇ ਚੋਰੀ ਹੋਣ ਦੀ ਖ਼ਬਰ ਹੈ।ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹਨਾ ਨੂੰ ਰਾਤ 12.30 ਵਜੇ ਦੇ ਕਰੀਬ ਚੋਰੀ ਦੀ ਸੂਚਨਾ ਮਿਲੀ ਸੀ।ਚੋਰਾਂ ਵੱਲੋਂ ਸ਼ਾਪ ਵਿੱਚ ਦਾਖਲ ਹੋਣ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਸੀ।ਚੋਰ ਦੁਕਾਨ ਤੋ ਸਮਾਨ ਚੋਰੳਿ ਕਰ ਮੌਕੇ ਤੋ ਫ਼ਰਾਰ ਹੋ ਗਏ ਅਤੇ ਚੋਰੀ ਕਰਨ ਲਈ ਵਰਤੀ ਜਾਣ ਵਾਲੀ ਗੱਡੀ ਨੂੰ ਘਟਨਾ ਵਾਲੀ ਥਾਂ ‘ਤੇ ਛੱਡ ਦਿੱਤਾ ਗਿਆ ਜਿਸ ਦੀ ਫੋਰੈਂਸਿਕ ਜਾਂਚ ਲਈ ਪੁਲਿਸ ਵੱਲੋਂ ਲਿਜਾਇਆ ਗਿਆ ਹੈ।ਪੁਲਿਸ ਵੱਲੋਂ ਘਟਨਾ ਦੀ ਜਾਂਚ ਚੱਲ ਰਹੀ ਹੈ ਅਤੇ ਅਜੇ ਤੱਕ ਪੁਲਿਸ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।