Home » ਰੋਟੋਰੂਆ ‘ਚ ਇੱਕ ਘਰ ਨੂੰ ਲੱਗੀ ਅੱਗ,ਦੋ ਵਿਅਕਤੀ ਹੋਏ ਜ਼ਖਮੀ…
Home Page News • New Zealand Local News • NewZealand

ਰੋਟੋਰੂਆ ‘ਚ ਇੱਕ ਘਰ ਨੂੰ ਲੱਗੀ ਅੱਗ,ਦੋ ਵਿਅਕਤੀ ਹੋਏ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ) ਰੋਟੋਰੂਆ ਵਿੱਚ ਬੀਤੀ ਰਾਤ ਇੱਕ ਘਰ ਨੂੰ ਭਿਆਨਕ ਅੱਗ ਲੱਗਣ ਤੋਂ ਬਾਅਦ ਦੋ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਉੱਤਰੀ ਸ਼ਿਫਟ ਮੈਨੇਜਰ ਜੋਸ਼ ਪੇਨੇਫਾਦਰ ਨੇ ਕਿਹਾ ਕਿ ਰਾਤ 11.20 ਵਜੇ ਦੇ ਕਰੀਬ ਤਿੰਨ ਟਰੱਕਾਂ ਨੂੰ ਮਾਲਫਰੋਏ ਰੋਡ ਤੇ ਸਥਿਤ ਇੱਕ ਪਤੇ ‘ਤੇ ਭੇਜਿਆ ਗਿਆ ਸੀ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅੱਗ ਦੀ ਘਟਨਾ ਸਬੰਧੀ ਇੱਕ 40 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।