ਦੱਖਣੀ ਫਿਲਮਾਂ ਦੇ ਸਟਾਰ ਵਰੁਣ ਤੇਜ ਅੱਜ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਆਪਣੀ ਪਹਿਲੀ ਹਿੰਦੀ ਫਿਲਮ ਦੀ ਸਫਲਤਾ ਲਈ ਗੁਰੂ ਘਰ ਵਿੱਚ ਅਰਦਾਸ ਵੀ ਕੀਤੀ। ਵਰੁਣ ਤੇਜ ਦੱਖਣ ਦੇ ਸੁਪਰ ਸਟਾਰ ਹਨ ਜਿਨ੍ਹਾਂ ਨੇ ਹੁਣ ਤੱਕ 15 ਤੇਲਗੂ ਫਿਲਮਾਂ ਕੀਤੀਆਂ ਹਨ।
ਦੱਸ ਦਈਏ ਕਿ ਮਸ਼ਹੂਰ ਵਰੁਣ ਤੇਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2014 ਵਿੱਚ ਫਿਲਮ ਮੁਕੁੰਦ ਨਾਲ ਕੀਤੀ ਸੀ। ਵਰੁਣ ਸਾਊਥ ਐਕਟਰ ਨਗੇਂਦਰ ਬਾਬੂ ਦੇ ਬੇਟੇ ਹਨ। ਇਸ ਸਮੇਂ ਉਹ ਆਪਣੀ ਨਵੀਂ ਹਿੰਦੀ ਫਿਲਮ, ਜੋ ਕਿ ਏਅਰ ਫੋਰਸ ‘ਤੇ ਆਧਾਰਿਤ ਹੈ, ਲਈ ਸ਼ੁਭਕਾਮਨਾਵਾਂ ਲੈਣ ਪਹੁੰਚੇ ਸਨ।
ਵਰੁਣ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਹ ਆਪਣੀ ਪਹਿਲੀ ਹਿੰਦੀ ਫਿਲਮ ਲਈ ਅਜਿਹੇ ਪਵਿੱਤਰ ਸਥਾਨ ‘ਤੇ ਮੱਥਾ ਟੇਕ ਰਹੇ ਹਨ। ਉਹਨਾਂ ਨੇ ਕਿਹਾ ਕਿ ਸ੍ਰੀ ਦਰਬਾਰ ਵਿੱਚ ਮੱਥਾ ਟੇਕਣ ਤੋਂ ਪਹਿਲਾਂ ਹਵਾਈ ਅੱਡੇ ’ਤੇ ਹੀ ਇਸ ਪਵਿੱਤਰ ਅਸਥਾਨ ਦਾ ਅਹਿਸਾਸ ਹੋ ਰਿਹਾ ਸੀ।
ਉਸ ਨੇ ਕਿਹਾ ਕਿ ਉਹ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿ ਉਹ ਕਿੰਨਾ ਖੁਸ਼ ਹੈ। ਉਹ ਦੱਖਣ ਤੋਂ ਹੈ ਅਤੇ ਹੁਣ ਜਦੋਂ ਉਹ ਬਾਲੀਵੁੱਡ ਵਿੱਚ ਆਇਆ ਹੈ ਤਾਂ ਉਹ ਉੱਤਰੀ ਤੋਂ ਸ਼ੁਰੂ ਕਰ ਰਿਹਾ ਹੈ