Home » 24 ਸਾਲਾ ਭਾਰਤੀ- ਅਮਰੀਕੀ ਨੋਜਵਾਨ ਅਸ਼ਵਿਨ ਰਾਮਾਸਵਾਮੀ ਅਮਰੀਕਾ ਦੇ ਜਾਰਜੀਆ ਸੂਬੇ ਤੋ ਸਟੇਟ  ਸੈਨੇਟ ਦੀ ਲੜ ਰਿਹਾ ਚੋਣ…
Home Page News India World World News

24 ਸਾਲਾ ਭਾਰਤੀ- ਅਮਰੀਕੀ ਨੋਜਵਾਨ ਅਸ਼ਵਿਨ ਰਾਮਾਸਵਾਮੀ ਅਮਰੀਕਾ ਦੇ ਜਾਰਜੀਆ ਸੂਬੇ ਤੋ ਸਟੇਟ  ਸੈਨੇਟ ਦੀ ਲੜ ਰਿਹਾ ਚੋਣ…

Spread the news

ਇਕ ਭਾਰਤੀ-ਅਮਰੀਕੀ ਨੋਜਵਾਨ ਅਸ਼ਵਿਨ ਰਾਮਾਸਵਾਮੀ ਜਾਰਜੀਆ  ਰਾਜ ਤੋਂ ਵਿਧਾਇਕ ਦੀ ਚੋਣ ਲੜ ਰਿਹਾ ਹੈ। ਅਮਰੀਕਾ ਵਿੱਚ ਜਾਰਜੀਆ ਦੀ ਸੀਨੇਟ  ਸੀਟ ਲਈ ਚੋਣ ਲੜਨ ਵਾਲੇ ਪਹਿਲੇ (ਭਾਰਤੀ-ਅਮਰੀਕੀ ਅਸ਼ਵਿਨ ਰਾਮਾਸਵਾਮੀ ਹਨ। 34 ਸਾਲ ਪਹਿਲਾਂ ਉਸ ਦੇ ਮਾਤਾ ਪਿਤਾ ਭਾਰਤ ਤੋਂ ਅਮਰੀਕਾ ਪਰਵਾਸ ਕਰਨ ਵਾਲੇ ਭਾਰਤੀ ਪਰਿਵਾਰ ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਆ ਵੱਸੇ ਸਨ। 24 ਸਾਲਾ ਅਸ਼ਵਿਨ ਰਾਮਾਸਵਾਮੀ ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਜਾਰਜੀਆ ਵਿੱਚ ਜ਼ਿਲ੍ਹਾ 48 ਸਟੇਟ ਸੈਨੇਟ ਲਈ ਚੋਣ ਲੜ ਰਿਹਾ ਹੈ।ਅਤੇ ਉਹ ਸੀਟ ਫਿਲਹਾਲ ਰਿਪਬਲਿਕਨ ਸ਼ੌਨ ਸਟਿਲ ਦੇ ਕੋਲ ਹੈ। ਹਾਲਾਂਕਿ ਅਸ਼ਵਿਨ ਰਾਮਾਸਵਾਮੀ ਨੇ ਕਿਹਾ ਕਿ ਉਹ ਆਪਣੇ ਸੂਬੇ ਜਾਰਜੀਆ ਦੀ ਸੇਵਾ ਕਰਨ ਦੇ ਇਰਾਦੇ ਨਾਲ ਸੈਨੇਟ ਲਈ ਚੋਣ ਲੜ ਰਿਹਾ ਹੈ।  ਉਨ੍ਹਾਂ ਕਿਹਾ ਕਿ ਜੋ ਵੀ ਉਨ੍ਹਾਂ ਵਾਂਗ ਸਿਆਸੀ ਤੌਰ ‘ਤੇ ਅੱਗੇ ਵਧਣਾ ਚਾਹੁੰਦਾ ਹੈ, ਉਸ ਨੂੰ ਬਿਹਤਰ ਮੌਕੇ ਮਿਲਣੇ ਚਾਹੀਦੇ ਹਨ। ਨੋਜਵਾਨ ਅਸ਼ਵਿਨ ਰਾਮਾਸਵਾਮੀ ਨੇ 24 ਸਾਲ ਦੀ ਉਮਰ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਵਜੋਂ ਚੋਣ ਸੁਰੱਖਿਆ ਅਤੇ ਤਕਨਾਲੋਜੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਵੀ ਕੰਮ ਕੀਤਾ ਹੈ। ਜੇਕਰ ਚੁਣਿਆ ਜਾਂਦਾ ਹੈ, ਤਾਂ ਅਸ਼ਵਿਨ ਰਾਮਾਸਵਾਮੀ ਕੰਪਿਊਟਰ ਵਿਗਿਆਨ ਦੇ ਨਾਲ-ਨਾਲ ਕਾਨੂੰਨ ਦੀ ਡਿਗਰੀ ਦੇ ਨਾਲ ਜਾਰਜੀਆ ਰਾਜ ਦੇ ਇਕਲੌਤੇ ਭਾਰਤੀ ਸੰਸਦ ਮੈਂਬਰ ਵਜੋਂ ਰਿਕਾਰਡ ਕਾਇਮ ਕਰਨਗੇ। ਅਸਵਿਨ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਸੰਨ 1990 ‘ਚ ਤਾਮਿਲਨਾਡੂ ਭਾਰਤ ਤੋਂ ਅਮਰੀਕਾ ਆਏ ਸਨ। ਉਸ ਨੇ ਕਿਹਾ ਕਿ ਉਹ ਭਾਰਤੀ ਅਤੇ ਅਮਰੀਕੀ ਸੱਭਿਆਚਾਰਾਂ ਨਾਲ ਹੀ ਵੱਡਾ ਹੋਇਆ ਹੈ।  ਉਹ ਇੱਕ ਹਿੰਦੂ  ਧਰਮ ਦੇ ਨਾਲ ਸੰਬੰਧ ਰੱਖਦਾ ਹੈ। ਉਸ ਨੇ  ਖੁਲਾਸਾ ਕੀਤਾ ਕਿ ਉਸ ਨੂੰ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਹੀ ਦਿਲਚਸਪੀ ਹੈ। ਉਸਨੇ ਕਾਲਜ ਦੌਰਾਨ ਸੰਸਕ੍ਰਿਤ ਵੀ ਸਿੱਖੀ ਸੀ। ਅਸ਼ਵਿਨ ਨੇ ਦੱਸਿਆ ਕਿ ਉਹ ਰੋਜ਼ਾਨਾ ਯੋਗਾ ਅਤੇ ਧਿਆਨ ਦਾ ਅਭਿਆਸ ਕਰਦਾ ਹੈ।