Home » ਰਾਸ਼ਟਰਪਤੀ ਦੀ ਦੌੜ ਵਿੱਚ ਨਿੱਕੀ ਹੇਲੀ ਨੇ ਵਾਸ਼ਿੰਗਟਨ  ਡੀ.ਸੀ ਦੀ  ਪਹਿਲੀ ਪ੍ਰਾਇਮਰੀ ਬੈਲਟ ਵਿੱਚ ਜਿੱਤ ਦਰਜ ਕਰਵਾਈ…
Home Page News India World World News

ਰਾਸ਼ਟਰਪਤੀ ਦੀ ਦੌੜ ਵਿੱਚ ਨਿੱਕੀ ਹੇਲੀ ਨੇ ਵਾਸ਼ਿੰਗਟਨ  ਡੀ.ਸੀ ਦੀ  ਪਹਿਲੀ ਪ੍ਰਾਇਮਰੀ ਬੈਲਟ ਵਿੱਚ ਜਿੱਤ ਦਰਜ ਕਰਵਾਈ…

Spread the news

ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਲੜੀਵਾਰ ਪ੍ਰਾਇਮਰੀਜ਼ ‘ਚ ਜਿੱਤ ਦਰਜ ਕਰ ਰਹੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬ੍ਰੇਕ ਲੱਗ ਗਈ ਹੈ।ਜਿੱਥੇ ਭਾਰਤੀ ਪੰਜਾਬੀ ਨਿੱਕੀ ਹੇਲੀ ਨੇ ਹਾਲ ਹੀ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਪ੍ਰਾਇਮਰੀ ਬੈਲਟ ਜਿੱਤੀ ਹੈ।ਇੱਥੇ  ਵਰਣਨਯੋਗ ਹੈ ਕਿ ਰਿਪਬਲਿਕਨ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਦੇ  ਅਹੁਦੇ ਦੀ ਨਾਮਜ਼ਦਗੀ ਲਈ ਮੁਕਾਬਲਾ ਕਰ ਰਹੀ ਨਿੱਕੀ ਹੇਲੀ ਦੀ ਇਹ ਪਹਿਲੀ ਪ੍ਰਾਇਮਰੀ ਜਿੱਤ ਦਰਜ ਹੋਈ ਹੈ।ਨਿੱਕੀ ਹੇਲੀ ਨੇ ਵਾਸ਼ਿੰਗਟਨ ਡੀਸੀ ਵਿੱਚ ਪਈਆਂ 22,000 ਵੋਟਾਂ ਵਿੱਚੋਂ 63 ਫ਼ੀਸਦੀ ਵੋਟਾਂ ਹਾਸਲ ਕੀਤੀਆਂ।ਜਦਕਿ  ਵਿਰੋਧੀ ਡੋਨਾਲਡ ਟਰੰਪ 33.2 ਫੀਸਦੀ ਵੋਟਾਂ ਤੱਕ ਹੀ  ਸੀਮਤ ਰਹੇ। ਵਾਸ਼ਿੰਗਟਨ ਡੀਸੀ ਵਿੱਚ ਪਿਛਲੀਆਂ ਸੰਨ 2020 ਦੀਆਂ ਚੋਣਾਂ ਦੌਰਾਨ, ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਨੇ 92 ਪ੍ਰਤੀਸ਼ਤ ਵੋਟਾਂ ਜਿੱਤੀਆਂ ਸਨ। ਹਾਲਾਂਕਿ ਦਲੀਲਾਂ ਹਨ ਕਿ ਇੱਥੇ ਰਿਪਬਲਿਕਨ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ। ਇਸ ਦੇ ਉਲਟ ਨਿੱਕੀ ਹੇਲੀ ਨੂੰ 62 ਫੀਸਦੀ ਵੋਟ ਮਿਲੇ ਹਨ। ਨਿੱਕੀ ਹੇਲੀ ਨੇ ਕਿਹਾ, ‘ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਵਾਸ਼ਿੰਗਟਨ ਵਿੱਚ ਰਿਪਬਲਿਕਨ ਡੋਨਾਲਡ ਟਰੰਪ ਦੇ ਭੰਬਲਭੂਸੇ ਨੂੰ ਰੱਦ ਕਰ ਰਹੇ ਹਨ।ਦੂਜੇ ਪਾਸੇ, ਇਹ ਪਹਿਲਾਂ ਹੀ ਜਾਣਿਆ ਜਾਂਦਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਇਓਵਾ, ਨਿਊ ਹੈਂਪਸ਼ਾਇਰ, ਨੇਵਾਡਾ ਅਤੇ ਦੱਖਣੀ ਕੈਰੋਲੀਨਾ ਦੀਆਂ ਪ੍ਰਾਇਮਰੀ ਵਿੱਚ ਨਿੱਕੀ ਹੈਲੀ ਨੂੰ ਹਰਾਇਆ ਹੈ।  ਮੰਗਲਵਾਰ (5 ਮਾਰਚ) ਤੋਂ ਪਹਿਲਾਂ, ਪਹਿਲੀ ਪ੍ਰਾਇਮਰੀ ਵਿੱਚ ਨਿੱਕੀ ਹੈਲੀ ਦੀ ਜਿੱਤ ਨੇ ਕੁਝ ਰਾਹਤ ਦਿੱਤੀ ਹੈ।ਮੰਗਲਵਾਰ ਨੂੰ, ਲੋਕ ਲਗਭਗ 12 ਰਾਜਾਂ ਵਿੱਚ ਰਾਸ਼ਟਰਪਤੀ ਦੀਆਂ ਪ੍ਰਾਇਮਰੀ ਅਤੇ ਕਾਕਸਾਂ ਵਿੱਚ ਵੋਟ ਪਾਉਣਗੇ। ਇਸੇ ਤਰ੍ਹਾਂ ਅਮਰੀਕੀ ਕਾਂਗਰਸ ਵਿੱਚ ਪ੍ਰਤੀਨਿਧੀ ਸਭਾ ਅਤੇ ਸੈਨੇਟ ਲਈ ਵੀ ਵੋਟਾਂ ਪੈਣਗੀਆਂ।