Home » ਬੱਸ ਦੀ ਉਡੀਕ ਕਰ ਰਹੇ ਵਿਦਿਆਰਥੀਆਂ ‘ਤੇ ਹੋਈ ਅੰਨ੍ਹੇਵਾਹ ਗੋਲੀ+ਬਾਰੀ, ਅੱਠ ਵਿਦਿਆਰਥੀ ਜ਼ਖ਼+ਮੀ…
Home Page News World World News

ਬੱਸ ਦੀ ਉਡੀਕ ਕਰ ਰਹੇ ਵਿਦਿਆਰਥੀਆਂ ‘ਤੇ ਹੋਈ ਅੰਨ੍ਹੇਵਾਹ ਗੋਲੀ+ਬਾਰੀ, ਅੱਠ ਵਿਦਿਆਰਥੀ ਜ਼ਖ਼+ਮੀ…

Spread the news

ਅਮਰੀਕਾ ਵਿੱਚ  ਬੰਦੂਕ ਗੰਨ ਕਲਚਰ ਦੇਸ਼ ਦੇ ਨਾਗਰਿਕਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ।  ਬੀਤੀ ਰਾਤ ਦੇ ਸਮੇਂ ਕੁਝ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੀਆਂ ਘਟਨਾਵਾਂ ‘ਚ ਇਕ ਹੋਰ ਘਟਨਾ ਜੁੜ ਗਈ ਹੈ। ਇਹ ਘਟਨਾ ਪੈਨਸਿਲਵੇਨੀਆ ਫਿਲਾਡੇਲਫੀਆ ਸ਼ਹਿਰ ਦੇ ਸਪਟਾ ਦੇ ਇਕ ਬੱਸ ਸਟਾਪ ‘ਤੇ ਖੜ੍ਹੇ ਫਿਲਾਡੇਲਫੀਆ ਹਾਈ ਸਕੂਲ ਦੇ ਵਿਦਿਆਰਥੀਆਂ ‘ਤੇ ਹੋਈ।ਇਸ ਗੋਲੀਬਾਰੀ ‘ਚ ਅੱਠ ਵਿਦਿਆਰਥੀ ਜ਼ਖਮੀ ਹੋ ਗਏ।ਵੇਰਵਿਆਂ ਅਨੁਸਾਰ ਜਦੋਂ ਵਿਦਿਆਰਥੀ ਬੱਸ ਦੀ ਉਡੀਕ ਕਰ ਰਹੇ ਸਨ ਤਾਂ ਇੱਕ ਕਾਰ ਆ ਕੇ ਸਾਹਮਣੇ ਆ ਕੇ ਰੁਕ ਗਈ। ਉੱਥੋਂ ਆਏ ਨਕਾਬਪੋਸ  ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ਕਾਰਨ ਉੱਥੇ ਭਗਦੜ ਮੱਚ ਗਈ। ਸਮੂਹਿਕ ਗੋਲੀਬਾਰੀ ਵਿੱਚ 8 ਵਿਦਿਆਰਥੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਇੱਕ 16 ਸਾਲਾ ਲੜਕਾ ਵੀ ਸ਼ਾਮਲ ਹੈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ  ਹੈ।  ਫਿਲਾਡੇਲਫੀਆ ਪੁਲਸ ਦੇ  ਮੁਤਾਬਕ ਇਹ ਘਟਨਾ ਦੁਪਹਿਰ ਦੇ 3 :00 ਵਜੇ ਦੀ ਹੈ। ਜ਼ਖਮੀ ਵਿਦਿਆਰਥੀਆਂ ਦੀ ਉਮਰ 15 ਤੋਂ 17 ਸਾਲ ਦੇ ਵਿਚਕਾਰ ਦੱਸੀ ਜਾਂਦੀ ਹੈ।ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਲੋਕਾਂ ਨੇ ਕਾਰ ‘ਚੋਂ ਉਤਰ ਕੇ ਸਮੂਹਿਕ ਗੋਲੀਬਾਰੀ ਕੀਤੀ। ਅਤੇ 30 ਦੇ ਕਰੀਬ  ਰਾਉਂਡ ਫਾਇਰ ਕੀਤੇ। ਇਸ ਦੌਰਾਨ ਦੋ ਦੱਖਣ-ਪੂਰਬੀ ਪੈਨਸਿਲਵੇਨੀਆ ਟਰਾਂਸਪੋਰਟੇਸ਼ਨ ਅਥਾਰਟੀ ਦੀਆਂ ਬੱਸਾਂ ਵੀ ਸ਼ਾਮਲ ਹੋ ਗਈਆਂ। ਹਾਲਾਂਕਿ ਇਸ ਵਿੱਚ ਬੈਠੀਆਂ ਸਵਾਰੀਆਂ ਜਾਂ ਬੱਸ ਚਾਲਕ ਨੂੰ ਕੋਈ ਸੱਟ  ਨਹੀ ਲੱਗੀ।