Home » 22 ਮਿਲੀਅਨ ਡਾਲਰ ਦੀ ਚੋਰੀ ਮਾਮਲੇ ‘ਚ ਗੁਜਰਾਤੀ ਮੂਲ ਦੇ ਵਿਅਕਤੀ ਨੂੰ ਹੋਈ 6 ਸਾਲ ਦੀ ਕੈਦ…
Home Page News India India News World World News

22 ਮਿਲੀਅਨ ਡਾਲਰ ਦੀ ਚੋਰੀ ਮਾਮਲੇ ‘ਚ ਗੁਜਰਾਤੀ ਮੂਲ ਦੇ ਵਿਅਕਤੀ ਨੂੰ ਹੋਈ 6 ਸਾਲ ਦੀ ਕੈਦ…

Spread the news

ਅਮਰੀਕਾ ਦੇ ਫਲੋਰੀਡਾ ਰਾਜ ਦੇ ਸ਼ਹਿਰ ਜੈਕਸਨਵਿਲ ਵਿੱਚ  ਜੈਗੁਆਰਜ਼ ਫੁਟਬਾਲ ਟੀਮ ਦੇ ਇਕ ਸਾਬਕਾ ਮੁਲਾਜ਼ਮ ਅਮਿਤ ਪਟੇਲ (31) ਸਾਲ  ਜੋ ਫਾਇਨਾਸ ਮੈਨੇਜਰ ਸੀ ਜਿਸ ਦਾ ਭਾਰਤ ਤੋ ਗੁਜਰਾਤ ਨਾਲ ਪਿਛੋਕੜ  ਸੀ  ਜੋ ਜੈਗੁਆਰਜ਼ ਫੁਟਬਾਲ ਟੀਮ ਦੇ ਵਰਚੁਅਲ ਕ੍ਰੈਡਿਟ ਕਾਰਡ ਪ੍ਰੋਗਰਾਮ ਦੀ ਦੁਰਵਰਤੋਂ ਕਰਦਿਆਂ 22 ਮਿਲੀਅਨ  ਡਾਲਰ ਦੀ ਚੋਰੀ ਕਰਨ ਦੇ ਦੋਸ਼ ਹੇਠ ਚਲ ਰਹੇ ਕੇਸ ਦਾ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਉਸ ਨੂੰ ਬੀਤੇਂ ਦਿਨ 12 ਮਾਰਚ ਨੂੰ ਜ਼ਿਲ੍ਹਾ ਕੋਰਟ ਜੈਕਸਨਵਿਲ ਫਲੋਰੀਡਾ ਦੇ ਜੱਜ ਹੈਨਰੀ . ਲੀ ਐਡਮਜ ਜੂਨੀਅਰ ਨੇ 6 ਸਾਲ ਦੀ ਕੈਦ ਦੀ ਸ਼ਜਾ ਸੁਣਾਈ ਹੈ।ਪਟੇਲ ਇਸ ਕੰਪਨੀ ਵਿੱਚ ਬਤੌਰ ਫਾਇਨਸ ਮੈਨੇਜਰ ਸੀ।ਜਿਸ ਨੇ ਆਪਣੇ ਖਾਤੇ ਵਿਚੋਂ 5 ਮਿਲੀਅਨ ਡਾਲਰ ਦੀ ਰਕਮ ਆਨਲਾਈਨ ਜੂਆ ਖਿਡਾਉਣ ਵਾਲੀ ਇਕ ਵੈਬਸਾਈਟ ਨੂੰ ਅਦਾ ਕੀਤੇ।  6 ਲੱਖ ਡਾਲਰ ਦਾ ਸਮਾਨ ਐਪਲ ਤੋਂ  ਅਤੇ  40 ਹਜ਼ਾਰ ਡਾਲਰ ਦਾ ਸਮਾਨ ਐਮਾਜ਼ੌਨ ਤੋਂ ਖਰੀਦਿਆ ਅਤੇ ਪ੍ਰਾਈਵੇਟ ਜੈਟ ਦੇ ਕਿਰਾਏ ’ਤੇ 78,800 ਡਾਲਰ ਖਰਚ ਕੀਤੇ। ਹੈਰਾਨੀ ਇਸ ਗੱਲ ਦੀ ਹੈ ਕਿ ਅਮਿਤ ਪਟੇਲ ਫਰਵਰੀ 2023 ਵਿਚ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਵੀ ਚੋਰੀ ਕੀਤੇ ਪੈਸੇ ਦੀ ਵਰਤੋਂ ਕਰਦਾ ਰਿਹਾ।