Home » ਮਾਲ ਗੱਡੀ ਦੇ ਪੁੱਲ ਤੋ ਛਾਲ ਮਾਰ ਕੇ ਗੈਰਕਾਨੂੰਨੀ ਢੰਗ ਨਾਲ ਕੈਨੇਡਾ’ ਤੋ ਅਮਰੀਕਾ ‘ ਦਾਖਲ ਹੋਣ ਦੀ ਕੋਸ਼ਿਸ਼ ਕਰਦੇ  ਤਿੰਨ ਭਾਰਤੀਆਂ ਸਮੇਤ 4 ਲੋਕ ਗ੍ਰਿਫਤਾਰ…
Home Page News India World World News

ਮਾਲ ਗੱਡੀ ਦੇ ਪੁੱਲ ਤੋ ਛਾਲ ਮਾਰ ਕੇ ਗੈਰਕਾਨੂੰਨੀ ਢੰਗ ਨਾਲ ਕੈਨੇਡਾ’ ਤੋ ਅਮਰੀਕਾ ‘ ਦਾਖਲ ਹੋਣ ਦੀ ਕੋਸ਼ਿਸ਼ ਕਰਦੇ  ਤਿੰਨ ਭਾਰਤੀਆਂ ਸਮੇਤ 4 ਲੋਕ ਗ੍ਰਿਫਤਾਰ…

Spread the news

ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਤਿੰਨ ਭਾਰਤੀ ਅਤੇ ਇਕ ਡੋਮਿਨਿਕਨ ਰੀਪਬਲਿਕ ਸਪੈਨਿਸ਼ ਮੂਲ ਦੇ ਨਾਗਰਿਕ ਨੂੰ ਕੈਨੇਡਾ ਦੀ ਸਰਹੱਦ ਤੋਂ ਫੜੇ ਗਏ ਹਨ। ਇਹ ਲੋਕ ਕੈਨੇਡਾ ਦੀ ਸਰਹੱਦ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਏ ਜਿੰਨਾਂ ਵਿੱਚ 3 ਭਾਰਤੀਆਂ ਸਮੇਤ 4 ਲੋਕਾਂ ਨੂੰ ਬਫੇਲੋ ਸੈਕਟਰ ਦੀ  ਯੂ.ਐਸ ਬਾਰਡਰ ਪੈਟਰੋਲ ਨੇ ਗ੍ਰਿਫਤਾਰ ਕਰ ਲਿਆ ਹੈ। ਜਿੰਨਾਂ ਨੂੰ ਉਹਨਾਂ ਦੇ ਵਤਨ ਨੂੰ ਡਿਪੋਰਟ ਕੀਤਾ ਜਾਵੇਗਾ। ਤਿੰਨ ਭਾਰਤੀਆ ਸਮੇਤ ਇਹ ਚਾਰੇ ਵਿਅਕਤੀ ਕੈਨੇਡੀਅਨ ਸਰਹੱਦ ਦੇ ਨੇੜੇ ਸਥਿਤ ਨਿਊਯਾਰਕ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਵਿਅਕਤੀਆਂ ਨੇ ਬਫੇਲੋ ਵਿੱਚ ਅੰਤਰਰਾਸ਼ਟਰੀ ਰੇਲਮਾਰਗ ਪੁਲ ਤੋਂ ਲੰਘ ਰਹੀ ਇੱਕ ਮਾਲ ਗੱਡੀ ਤੋਂ ਛਾਲ ਮਾਰ ਦਿੱਤੀ ਸੀ ਅਤੇ ਇੱਕ ਅਮਰੀਕੀ ਬਾਰਡਰ ਗਸ਼ਤੀ ਟੀਮ ਨੇ ਉਨ੍ਹਾਂ ਨੂੰ ਫੜ ਲਿਆ ਸੀ। ਇਸ ਵੇਲੇ ਤਿੰਨ ਵਿਅਕਤੀਆਂ ‘ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਗ੍ਰਿਫਤਾਰ ਕੀਤੇ ਗਏ ਚਾਰਾਂ ਵਿੱਚੋਂ ਇੱਕ ਡੋਮਿਨਿਕਨ ਰੀਪਬਲਿਕ ਸਪੈਨਿਸ਼ ਦੇਸ਼ ਦਾ ਨਾਗਰਿਕ ਹੈ।ਪੁਲਿਸ ਨੇ ਇੰਨਾਂ ਦਾ ਪਿੱਛਾ ਕੀਤਾ ਤਾਂ ਇਹ ਵਿਅਕਤੀ ਜ਼ਖਮੀ ਭਾਰਤੀ ਮੂਲ ਦੀ ਅੋਰਤ  ਨੂੰ ਪਿੱਛੇ ਛੱਡ ਕੇ ਭੱਜ ਗਏ।ਇੰਨਾਂ ਤਿੰਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।