ਭਾਰਤੀਆਂ ਨੂੰ ਡੋਸਾ ਇੰਨਾ ਪਸੰਦ ਹੈ ਕਿ ਇਹ ਹੁਣ ਹਰ ਘਰ ਦਾ ਮੁੱਖ ਭੋਜਨ ਬਣਦਾ ਜਾ ਰਿਹਾ ਹੈ। ਦਰਅਸਲ, ਦੁਨੀਆ ਭਰ ਵਿੱਚ ਲੋਕ ਦੱਖਣ ਭਾਰਤੀ ਪਕਵਾਨ ਡੋਸਾ ਦੇ ਦੀਵਾਨੇ ਹਨ, ਜਿਸ ਨੂੰ ਲੋਕ ਬੜੇ ਚਾਅ ਨਾਲ ਖਾਣਾ ਪਸੰਦ ਕਰਦੇ ਹਨ। ਹੁਣ ਡੋਸਾ ਪ੍ਰੇਮੀਆਂ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਹਾਂ ਜੀ,ਹਾਲ ਹੀ ਵਿੱਚ ਰਸੋਈਏ ਦੇ ਇੱਕ ਸਮੂਹ ਨੇ 123 ਫੁੱਟ ਲੰਬਾ ਡੋਸਾ ਬਣਾ ਕੇ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ।ਦਰਅਸਲ, ਐਮਟੀਆਰ ਫੂਡਜ਼ ਅਤੇ ਲੋਰਮੈਨ ਕਿਚਨ ਇਕੁਇਪਮੈਂਟਸ ਨੇ ਆਪਣੀ 100ਵੀਂ ਵਰ੍ਹੇਗੰਢ ਮੌਕੇ ਇੱਕ 123 ਫੁੱਟ ਲੰਬਾ ਡੋਸਾ ਬਣਾਇਆ, ਜਿਸ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਡੋਸੇ ਦਾ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਜਿੱਤਿਆ ਲਿਆ ਹੈ। ਦੱਸ ਦੇਈਏ ਕਿ ਇਹ ਉਪਲਬਧੀ 15 ਮਾਰਚ ਨੂੰ ਬੈਂਗਲੁਰੂ ਦੀ ਐਮਟੀਆਰ ਫੈਕਟਰੀ ਵਿੱਚ 75 ਸ਼ੈੱਫਾਂ ਨੇ ਮਿਲ ਕੇ ਹਾਸਲ ਕੀਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਅਜਿਹਾ ਕਰਨਾ ਬਿਲਕੁਲ ਵੀ ਆਸਾਨ ਨਹੀਂ ਸੀ। ਇਸ ਨੂੰ ਬਣਾਉਂਦੇ ਸਮੇਂ ਉਹ 110 ਵਾਰ ਫੇਲ ਹੋਏ ਪਰ ਇਸ ਦੇ ਬਾਵਜੂਦ ਆਪਣੀ ਮਿਹਨਤ ਸਦਕਾ ਗਿਨੀਜ਼ ਵਰਲਡ ਰਿਕਾਰਡ ‘ਚ ਆਪਣਾ ਨਾਂ ਦਰਜ ਕਰਵਾਇਆ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਆਪਣੇ ਅਕਾਊਂਟ ਤੋਂ ਰੇਗੀ ਮੈਥਿਊ ਨਾਮ ਦੇ ਵੱਡੇ ਸ਼ੈੱਫ ਨੇ