Home » ਮਾਇਆਪੁਰੀ ਗੁਰਦੁਆਰਾ ਬੇਦਅਬੀ ਮਾਮਲਾ, ਦੋਸ਼ੀ ਦੀ ਅਪੀਲ ਖਾਰਿਜ…
Home Page News India India News

ਮਾਇਆਪੁਰੀ ਗੁਰਦੁਆਰਾ ਬੇਦਅਬੀ ਮਾਮਲਾ, ਦੋਸ਼ੀ ਦੀ ਅਪੀਲ ਖਾਰਿਜ…

Spread the news

 ਦਿੱਲੀ ਦੇ ਮਾਇਆਪੁਰੀ ਇਲਾਕੇ ਦੀ ਖਜ਼ਾਨ ਬਸਤੀ ਅੰਦਰ ਯੋਗੇਸ਼ ਨਾਮੀ ਸ਼ਖਸ਼ ਵਲੋਂ ਗੁਰੂਘਰ ਅੰਦਰ ਵੜ ਕੇ ਕਪੜੇ ਨੂੰ ਲਾਈਟਰ ਰਾਹੀਂ ਅੱਗ ਲਗਾ ਕੇ ਗੁਰੂਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਸਮੇਂ ਸਿਰ ਸੇਵਾਦਾਰ ਅਤੇ ਸੰਗਤਾਂ ਨੇ ਫੜ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਤੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ । ਦੋਸ਼ੀ ਕੋਲੋਂ ਨਸ਼ਾ, ਹਿੰਦੂ ਧਰਮ ਦਾ ਸਵਾਸਤਿਕ ਦੇ ਨਿਸ਼ਾਨ ਵਾਲਾ ਝੰਡਾ ਅਤੇ ਹੋਰ ਨਸ਼ੀਲਾ ਸਮਾਨ ਬਰਾਮਦ ਹੋਇਆ ਸੀ । ਤਦ ਤੋਂ ਓਹ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਹੈ । ਉਸ ਦੇ ਪਰਿਵਾਰ ਵਲੋਂ ਓਸ ਨੂੰ ਮੰਦ ਬੁਧੀ ਦੱਸ ਕੇ ਓਸ ਦਾ ਇਲਾਜ ਕਰਵਾਉਣ ਲਈ ਅਦਾਲਤ ਅੰਦਰ ਅਪੀਲ ਲਗਾਈ ਗਈ ਸੀ ਜਿਸ ਦੀ ਸੁਣਵਾਈ ਕਰਦਿਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਵਕੀਲ ਤੇਜਪ੍ਰਤਾਪ ਸਿੰਘ ਵਲੋਂ ਜ਼ੋਰਦਾਰ ਬਹਿਸ ਕਰਦਿਆਂ ਜੱਜ ਸਾਹਿਬ ਨੂੰ ਦੋਸ਼ੀ ਦੀ ਅਪੀਲ ਖਾਰਿਜ ਕਰਨ ਲਈ ਮਜਬੂਰ ਕਰ ਦਿੱਤਾ । ਦਿੱਲੀ ਪੁਲਿਸ ਵਲੋਂ ਮਾਮਲੇ ਅੰਦਰ ਦੋਸ਼ੀ ਯੋਗੇਸ਼ ਵਿਰੁੱਧ ਐਫਆਈਆਰ ਨੰ.  88/24 ਧਾਰਾਵਾਂ 153A,298,295A,506 ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ । ਵਕੀਲ ਤੇਜਪਰਤਾਪ ਸਿੰਘ ਨੇ ਦਸਿਆ ਕਿ ਦੋਸ਼ੀ ਦਾ ਇਲਾਜ ਜੇਲ੍ਹ ਤੋਂ ਬਾਹਰ ਕਰਵਾਉਣ ਲਈ ਇੱਕ ਅਰਜ਼ੀ ਅੱਜ ਮਾਨਯੋਗ ਅਦਾਲਤ ਦੇ ਸਾਹਮਣੇ ਆਈ ਸੀ । ਜਿਸ ਅੰਦਰ ਉਨ੍ਹਾਂ ਨੇ ਇਬਹਾਸ ਅਸਪਤਾਲ ਦਿਲਸ਼ਾਦ ਗਾਰਡਨ, ਪੂਰਬੀ ਦਿੱਲੀ ਵਿੱਚ ਉਸਦੇ ਇਲਾਜ ਲਈ ਮੰਗ ਕੀਤੀ ਗਈ ਸੀ। ਅਦਾਲਤ ਵਿਚ ਅਸੀ ਪੇਸ਼ ਹੋਏ ਅਤੇ ਅਰਜ਼ੀ ਦੇ ਵਿਰੁੱਧ ਲੰਮੀ ਬਹਿਸ ਕੀਤੀ ਜਿਸ ਉਪਰੰਤ ਜੱਜ ਸਾਹਿਬ ਨੇ  ਸਾਡੇ ਤਰਕਾਂ ਨਾਲ ਸਹਿਮਤ ਹੁੰਦਿਆਂ ਦੋਸ਼ੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ।