Home » ਪੱਛਮੀ ਆਕਲੈਂਡ ‘ਚ ਲੱਗੀ ਜੰਗਲੀ ਅੱਗ, ਐਮਰਜੈਂਸੀ ਸੇਵਾਵਾਂ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਕੰਮ ਲਗਾਤਾਰ ਜਾਰੀ…
Home Page News • New Zealand Local News • NewZealand

ਪੱਛਮੀ ਆਕਲੈਂਡ ‘ਚ ਲੱਗੀ ਜੰਗਲੀ ਅੱਗ, ਐਮਰਜੈਂਸੀ ਸੇਵਾਵਾਂ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਕੰਮ ਲਗਾਤਾਰ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਹੈਲੈਂਸਵਿਲੇ ਵਿੱਚ ਲੱਗੀ ਜੰਗਲੀ ਅੱਗ ਤੋ ਬਾਅਦ ਸਟੇਟ ਹਾਈਵੇਅ 16 ਦੇ ਕੁੱਝ ਹਿੱਸੇ ਨੂੰ ਅੱਜ ਸਵੇਰੇ ਬੰਦ ਕੀਤਾ ਗਿਆ ਹੈ।ਅੱਗ ਬੁਝਾਊ ਅਮਲੇ ਨੂੰ ਤੜਕੇ 3.35 ਵਜੇ ਅੱਗ ਬੁਝਾਉਣ ਲਈ ਬੁਲਾਇਆ ਗਿਆ।ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਇੱਕ ਹੈਲੀਕਾਪਟਰ ਦੇ ਨਾਲ ਲੱਗਭੱਗ 40 ਫਾਇਰਫਾਈਟਰਜ਼ ਅੱਗ ‘ਤੇ ਕਾਬੂ ਪਾਉਣ ਲਈ ਕੰਮ ਕਰ ਰਹੇ ਹਨ। ਫਾਇਰ ਐਂਡ ਐਮਰਜੈਂਸੀ ਅਸਿਸਟੈਂਟ ਕਮਾਂਡਰ ਸ਼ੌਨ ਥਾਰਨਟਨ ਨੇ ਕਿਹਾ ਸੀ ਕਿ ਟੈਂਕਰਾਂ ਸਮੇਤ 12 ਫਾਇਰ ਟਰੱਕ ਮੌਕੇ ‘ਤੇ ਮੌਜੂਦ ਸਨ।