Home » 12 ਅਪ੍ਰੈਲ ਤੋ ਨਿਊਜ਼ੀਲੈਂਡ ‘ਚ ਬੰਦ ਹੋ ਜਾਣ ਰਹੀ ਹੈ ਰਾਈਡਸ਼ੇਅਰ ਕੰਪਨੀ ਓਲਾ…
Home Page News • New Zealand Local News • NewZealand • World

12 ਅਪ੍ਰੈਲ ਤੋ ਨਿਊਜ਼ੀਲੈਂਡ ‘ਚ ਬੰਦ ਹੋ ਜਾਣ ਰਹੀ ਹੈ ਰਾਈਡਸ਼ੇਅਰ ਕੰਪਨੀ ਓਲਾ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਭਾਰਤੀ ਬਹੁ-ਰਾਸ਼ਟਰੀ ਰਾਈਡਸ਼ੇਅਰ ਕੰਪਨੀ ਓਲਾ ਹੁਣ ਨਿਊਜੀਲੈਂਡ ਵਿੱਚ ਆਪਣੇ ਆਪਰੇਸ਼ਨ ਮੁਕੰਮਲ ਤੌਰ ‘ਤੇ ਬੰਦ ਕਰਨ ਜਾ ਰਹੀ ਹੈ।ਓਲਾ ਨੇ ਨਿਊਜੀਲੈਂਡ ਭਰ ਦੇ ਗ੍ਰਾਹਕਾਂ ਨੂੰ ਈਮੇਲ ਰਾਂਹੀ ਸੂਚਿਤ ਕੀਤਾ ਹੈ ਅਤੇ ਦੱਸਿਆ ਹੈ ਕਿ 12 ਅਪ੍ਰੈਲ ਤੋਂ ਉਨ੍ਹਾਂ ਵਲੋਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਵੀ ਓਲਾ ਵੱਲੋਂ ਆਪਣੀਆਂ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ।