Home » ਬੇਟੇ ਨੂੰ ਬੰਦੂਕ ਉਪਲਬਧ ਕਰਵਾਉਣ ‘ਤੇ ਮਾਪਿਆਂ ਨੂੰ 15 ਸਾਲ ਦੀ ਜੇਲ…
Home Page News India World World News

ਬੇਟੇ ਨੂੰ ਬੰਦੂਕ ਉਪਲਬਧ ਕਰਵਾਉਣ ‘ਤੇ ਮਾਪਿਆਂ ਨੂੰ 15 ਸਾਲ ਦੀ ਜੇਲ…

Spread the news

 ਅਮਰੀਕਾ ‘ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਮਾਪਿਆਂ ਨੂੰ ਆਪਣੇ ਬੇਟੇ ਵਲੋਂ ਕੀਤੇ ਗਏ ਅਪਰਾਧ ਦੀ ਸਜ਼ਾ ਮਿਲੀ ਹੈ। ਅਮਰੀਕਾ ਦੀ ਇਕ ਅਦਾਲਤ ਨੇ ਇਥੋ ਦੇ ਇਕ ਸਕੂਲ ਵਿੱਚ ਗੋਲੀਬਾਰੀ ਕਰਨ ਵਾਲੇ ਇਕ ਲੜਕੇ ਦੇ ਮਾਪਿਆਂ ਨੂੰ ਅਦਾਲਤ ਨੇ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਵਿੱਚ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ 7 ਹੋਰ ਜ਼ਖਮੀ ਹੋ ਗਏ ਸਨ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਇਹ ਤੈਅ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਅਪਰਾਧ ਲੜਕੇ ਨੂੰ ਘਰ ਵਿੱਚ ਬੰਦੂਕ ਤੱਕ ਪਹੁੰਚ ਕਰਨ ਦੀ ਇਜਾਜ਼ਤ ਦੇਣਾ ਸੀ। ਦੱਸਣਯੋਗ ਹੈ ਕਿ 30 ਨਵੰਬਰ, 2021 ਨੂੰ, ਮਿਸ਼ੀਗਨ ਰਾਜ ਦੇ ਆਕਸਫੋਰਡ ਹਾਈ ਸਕੂਲ ਵਿੱਚ ਈਥਨ ਕਰੰਬਲੀ ਨਾਮ ਦੇ ਇੱਕ ਲੜਕੇ ਨੇ ਬੰਦੂਕ ਦੇ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ। ਪਤਾ ਲੱਗਾ ਹੈ ਕਿ ਉਸ ਦੀ ਮਾਨਸਿਕ ਸਿਹਤ ਵੀ ਠੀਕ ਨਹੀਂ ਹੈ।ਅਤੇ ਅਦਾਲਤ ਨੇ ਸਿੱਟਾ ਕੱਢਿਆ ਕਿ ਮਾਤਾ-ਪਿਤਾ, ਜੇਮਸ ਅਤੇ ਜੈਨੀਫਰ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਸੀ ਅਤੇ ਬੰਦੂਕ ਉਪਲਬਧ ਨਹੀ ਕਰਵਾਉਣੀ ਚਾਹੀਦੀ ਸੀ। ਉਹਨਾਂ ਦੇ ਕਾਰਨ ਹੀ ਚਾਰ ਬੱਚਿਆਂ ਦੀ ਮੋਤ ਹੋਈ ਸੀ।