Home » ਭਾਜਪਾ ਨੇ ਰਾਏਬਰੇਲੀ ਤੋਂ ਉਤਾਰਿਆ ਉਮੀਦਵਾਰ, ਇਸ ਨੇਤਾ ਨੂੰ ਮਿਲੀ ਟਿਕਟ…
Home Page News India India News

ਭਾਜਪਾ ਨੇ ਰਾਏਬਰੇਲੀ ਤੋਂ ਉਤਾਰਿਆ ਉਮੀਦਵਾਰ, ਇਸ ਨੇਤਾ ਨੂੰ ਮਿਲੀ ਟਿਕਟ…

Spread the news

 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਉਮੀਦਵਾਰਾਂ ਦੀ 17ਵੀਂ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ ਰਾਏਬਰੇਲੀ ਸੀਟ ਅਤੇ ਕੈਸਰਗੰਜ ਸੀਟ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋ ਗਿਆ ਹੈ। ਜਿਵੇਂ ਕਿ ਚਰਚਾ ਸੀ, ਉਸੇ ਮੁਤਾਬਕ, ਕੈਸਰਗੰਜ ਸੀਟ ਤੋਂ ਪਾਰਟੀ ਨੇ ਬ੍ਰਿਜਭੂਸ਼ਣ ਦੇ ਪੁੱਤਰ ਕਰਨ ਭੂਸ਼ਣ ਨੂੰ ਟਿਕਟ ਦਿੱਤੀ ਹੈ। ਉਥੇ ਹੀ ਪਾਰਟੀ ਨੇ ਰਾਏਬਰੇਲੀ ਤੋਂ ਦਿਨੇਸ਼ ਪ੍ਰਤਾਪ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਕਰਨ ਭੂਸ਼ਣ ਸਿੰਘ ਭਾਜਪਾ ਸਾਂਸਦ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਛੋਟੇ ਪੁੱਤਰ ਹਨ। 13 ਦਸੰਬਰ 1990 ਨੂੰ ਜਨਮੇ ਕਰਨ ਭੂਸ਼ਣ ਇਕ ਧੀ ਅਤੇ ਇਕ ਪੁੱਤਰ ਦੇ ਪਿਤਾ ਹਨ। ਉਹ ਡਬਲ ਟ੍ਰੈਪ ਸ਼ੂਟਿੰਗ ਦੇ ਨੈਸ਼ਨਲ ਖਿਡਾਰੀ ਰਹਿ ਚੁੱਕੇ ਹਨ। ਜਾਣਕਾਰੀ ਮੁਤਾਬਕ, ਕਰਨ ਭੂਸ਼ਣ ਨੇ ਡਾ. ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਤੋਂ ਬੀ.ਬੀ.ਏ. ਅਤੇ ਐੱਲ.ਐੱਲ.ਬੀ. ਦੀ ਡਿਗਰੀ ਹਾਸਿਲ ਕੀਤੀ ਹੈ। ਨਾਲ ਹੀ ਆਸਟ੍ਰੇਲੀਆਤੋਂ ਬਿਜ਼ਨੈੱਸ ਮੈਨੇਜਮੈਂਟ ਦਾ ਡਿਪਲੋਮਾ ਵੀ ਕੀਤਾ ਹੈ। ਮੌਜੂਦਾ ਸਮੇਂ ‘ਚ ਉਹ ਉੱਤਰ-ਪ੍ਰਦੇਸ਼ ਕੁਸ਼ਤੀ ਸੰਘ ਦੇ ਪ੍ਰਧਾਨ ਹਨ। ਨਾਲ ਹੀ ਸਹਿਕਾਰੀ ਗ੍ਰਾਮ ਵਿਕਾਸ ਬੈਂਕ (ਨਵਾਬਗੰਜ,ਗੋਂਡਾ) ਦੇ ਪ੍ਰਧਾਨ ਵੀ ਹਨ। ਇਹ ਉਨ੍ਹਾਂ ਦੀ ਪਹਿਲੀ ਚੋਣ ਹੈ।