Home » ਲਾਪਤਾ ਚੱਲ ਰਹੇ ਦੋ ਮਛੇਰਿਆਂ ‘ਚੋਂ ਇਕ ਦੀ ਲਾਸ਼ ਪਾਣੀ ਵਿੱਚੋਂ ਹੋਈ ਬਰਾਮਦ…
Home Page News New Zealand Local News NewZealand

ਲਾਪਤਾ ਚੱਲ ਰਹੇ ਦੋ ਮਛੇਰਿਆਂ ‘ਚੋਂ ਇਕ ਦੀ ਲਾਸ਼ ਪਾਣੀ ਵਿੱਚੋਂ ਹੋਈ ਬਰਾਮਦ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਵਾਂਗਾਰੇਈ ‘ਚ ਬੁੱਧਵਾਰ ਦੁਪਹਿਰ ਤੋਂ ਲਾਪਤਾ ਦੋ ਮਛੇਰਿਆਂ ‘ਚੋਂ ਇਕ ਦੀ ਲਾਸ਼ ਪਾਣੀ ਵਿਚੋਂ ਮਿਲਣ ਦੀ ਖ਼ਬਰ ਹੈ ਅਤੇ ਦੂਜੇ ਵਿਅਕਤੀ ਦੀ ਭਾਲ ਜਾਰੀ ਹੈ।ਦੋ ਆਦਮੀ ਤਾਈਹਾਰੂਰੂ, ਵਾਂਗਾਰੇਈ ਹੈੱਡਸ ਵਿਖੇ, ਦਿ ਗੈਪ ਵਜੋਂ ਜਾਣੇ ਜਾਂਦੇ ਸਥਾਨ ‘ਤੇ ਮੱਛੀਆਂ ਫੜਨ ਗਏ ਸਨ ਜਿਨਾਂ ਦੇ ਰਾਤ 11 ਵਜੇ ਤੱਕ ਨਾ ਵਾਪਸ ਆਉਣ ਤੋ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।
ਇੱਕ ਖੋਜ ਤੁਰੰਤ ਸ਼ੁਰੂ ਕੀਤੀ ਗਈ ਅਤੇ ਦਿਨ ਭਰ ਜਾਰੀ ਰਹੀ। ਅੱਜ ਦੁਪਹਿਰ ਪੁਲਿਸ ਦੇ ਗੋਤਾਖੋਰ ਦਸਤੇ ਨੇ ਲਾਪਤਾ ਵਿਅਕਤੀਆਂ ਵਿੱਚੋਂ ਇੱਕ ਦੀ ਲਾਸ਼ ਪਾਣੀ ਵਿੱਚੋਂ ਬਰਾਮਦ ਕੀਤੀ ਹੈ।