Home » ਆਕਲੈਂਡ ਏਅਰਪੋਰਟ ਨਸ਼ਾ ਤਸਕਰੀ ਮਾਮਲੇ ‘ਚ ਇੱਕ ਵਿਅਕਤੀ ਨੂੰ ਹੋਈ 10 ਸਾਲ ਦੀ ਜੇਲ…
Home Page News • New Zealand Local News • NewZealand • World

ਆਕਲੈਂਡ ਏਅਰਪੋਰਟ ਨਸ਼ਾ ਤਸਕਰੀ ਮਾਮਲੇ ‘ਚ ਇੱਕ ਵਿਅਕਤੀ ਨੂੰ ਹੋਈ 10 ਸਾਲ ਦੀ ਜੇਲ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜੀਲੈਂਡ ਵਿੱਚ 26 ਕਿਲੋ ਮੈੱਥ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਕੈਨੇਡੀਅਨ ਵਿਅਕਤੀ ਨੂੰ 10 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਗ੍ਰਿਫਿਨ ਮੈਰੀਗੋਲਡ ਨਾਮੀ ਵਿਅਕਤੀ 28 ਅਕਤੂਬਰ 2023 ਨੂੰ ਸਿਡਨੀ ਤੋਂ ਆਕਲੈਂਡ ਹਵਾਈ ਅੱਡੇ ‘ਤੇ ਪਹੁੰਚਿਆ ਅਤੇ ਕਸਟਮ ਅਧਿਕਾਰੀਆਂ ਦੁਆਰਾ ਪੁੱਛਗਿੱਛ ਤੋਂ ਬਾਅਦ ਉਸ ਦੇ ਸਮਾਨ ਦੀ ਤਲਾਸ਼ੀ ਲੈਣ ‘ਤੇ ਉਸਦੇ ਸੂਟਕੇਸ ਦੀ ਲਾਈਨਿੰਗ ਵਿੱਚ ਲੁਕੀ ਹੋਈ 25.6 ਕਿਲੋਗ੍ਰਾਮ ਮੈਥਾਮਫੇਟਾਮਾਈਨ ਮਿਲੀ ਸੀ ਜਿਸ ਦੀ ਮਾਰਕੀਟ ਮੁੱਲ $9 ਮਿਲੀਅਨ ਦੱਸਿਆ ਜਾ ਰਿਹਾ ਹੈ। ਇਸ ਨੌਜਵਾਨ ਨੂੰ ਜੇਲ ਦੀ ਸਜਾ ਤੋਂ ਬਾਅਦ ਨਿਊਜੀਲੈਂਡ ਤੋਂ ਡਿਪੋਰਟ ਕਰ ਦਿੱਤਾ ਜਾਏਗਾ ਅਤੇ ਭਵਿੱਖ ਵਿੱਚ ਕਦੇ ਵੀ ਨਿਊਜੀਲੈਂਡ ਨਹੀਂ ਆਉਣ ਦਿੱਤਾ ਜਾਏਗਾ।