Home » ਰੈਪਰ ਨਸੀਬ ਨੇ ਦੋਸਾਂਝਾਂ ਵਾਲੇ ‘ਤੇ ਸਾਧਿਆ ਨਿਸ਼ਾਨਾ,ਤੇ ਅੱਗੇ ਤੋ ਦਿਲਜੀਤ ਦੋਸਾਂਝ ਨੇ ਇੱਦਾ ਦਿੱਤਾ ਜਵਾਬ…
Home Page News India Music World World News

ਰੈਪਰ ਨਸੀਬ ਨੇ ਦੋਸਾਂਝਾਂ ਵਾਲੇ ‘ਤੇ ਸਾਧਿਆ ਨਿਸ਼ਾਨਾ,ਤੇ ਅੱਗੇ ਤੋ ਦਿਲਜੀਤ ਦੋਸਾਂਝ ਨੇ ਇੱਦਾ ਦਿੱਤਾ ਜਵਾਬ…

Spread the news

ਪੰਜਾਬੀ ਕਲਾਕਾਰ ਨਸੀਬ ਵਲੋਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਉਸਦੀ ਮੈਨੇਜਰ ਸੋਨਾਲੀ ਸਿੰਘ ‘ਤੇ ਵੱਡਾ ਨਿਸ਼ਾਨਾ ਸਾਧਿਆ ਗਿਆ ਹੈ।ਰੈਪਰ ਨਸੀਬ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਦਿਲਜੀਤ ਦੋਸਾਂਝ ਖਿਲਾਫ ਇਲੂਮਿਨਾਟੀ ਹੋਣ ਨੂੰ ਲੈ ਪੋਸਟਾਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਨਸੀਬ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਤਸਵੀਰਾਂ ਸਾਂਝੀਆਂ ਕਰਦੇ ਹੋਏ ਗਾਇਕ ਦਿਲਜੀਤ ਦੋਸਾਂਝ ਦਾ ਗੀਤ ’ਮੈਂ’ਤੁਸੀਂ ਹੂੰ ਪੰਜਾਬ’ ਬਾਰੇ ਜ਼ਿਕਰ ਕੀਤਾ ਹੈ।ਇਸ ਦੇ ਨਾਲ ਹੀ ਨੇ ਲਿਖਿਆ ‘ਤੁਸੀਂ ਪੰਜਾਬ ਨਹੀਂ ਹੋ, ਜਾ ਕੇ ਪੱਗ ਬੰਨ੍ਹਣੀ ਸਿੱਖੋ।ਪੰਜਾਬ ਡਰਪੋਕਾਂ ਦਾ ਨਹੀਂ ਯੋਧਿਆਂ ਦਾ ਹੈ।ਇਸ ਤੋਂ ਬਾਅਦ ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਰੈਪਰ ਨਸੀਬ ਨੂੰ ਤਿੱਖਾ ਜਵਾਬ ਦਿੱਤਾ ਹੈ।ਉਨ੍ਹਾਂ ਨੇ ਨਸੀਬ ਦੀ ਇਸ ਸਟੋਰੀ ਦਾ ਜਵਾਬ ਦਿੰਦੇ ਹੋਏ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਕ ਤਸਵੀਰ ਸਾਂਝੀ ਕੀਤੀ ਹੈ।ਦਿਲਜੀਤ ਨੇ ਆਪਣੇ ਸਾਦਗੀ ਭਰੇ ਅੰਦਾਜ਼ ‘ਚ ਕਿਹਾ ਕਿ ਸਭ ਗੋਵਿੰਦ ਹੈ।ਨਸੀਬੇ ਵੀਰੇ ਬਹੁਤ ਪਿਆਰ ਤੁਹਾਨੂੰ.. ਰੱਬ ਤੁਹਾਨੂੰ ਬਹੁਤ ਬਹੁਤ ਤਰੱਕੀ ਦੇਵੇ ਚੜ੍ਹਦੀ ਕਲਾ ‘ਚ ਰੱਖੇ.. ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਵੀ ਦੇ ਰਿਹਾ ਹੈ.. ਮੇਰੇ ਵਲੋਂ ਸਿਰਫ ਪਿਆਰ ਤੇ ਪਿਆਰ..ਸ਼ੁਕਰ…।