ਥਾਣਾ ਦਸੂਹਾ ਅਧੀਨ ਪੈਂਦੇ ਪਿੰਡ ਕੋਲੀਆਂ ਵਿਖੇ ਸੋਮਵਾਰ ਦੀ ਰਾਤ ਘਰ ਵਿਚ ਖ਼ੂਨ ਨਾਲ ਲੱਥ ਪੱਥ ਲਾਸ਼ ਮਿਲਣ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰਕੇ ਪਤੀ ਦੀ ਹੱਤਿਆ ਦੇ ਮਾਮਲੇ ਵਿਚ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ।ਥਾਣਾ ਮੁਖੀ ਹਰਪੇ੍ਰਮ ਸਿੰਘ ਨੇ ਦੱਸਿਆ ਕਿ ਪਿੰਡ ਕਲੋਆ ਵਿਖੇ ਭੇਦ ਭਰੀ ਹਾਲਤ ਵਿਚ ਮਰੇ ਇੱਕ ਵਿਅਕਤੀ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਮਾਮਲਾ ਦਰਜ ਕਰਕੇ ਜਦੋਂ ਮਾਮਲੇ ਦੀ ਪੁਣਛਾਣ ਕੀਤੀ ਤਾਂ ਮ੍ਰਿਤਕ ਦੇ ਜੀਜੇ ਮਲਕੀਤ ਸਿੰਘ ਪੁੱਤਰ ਕਰਤਾਰ ਚੰਦ ਵਾਸੀ ਹਰਦੋਥਲਾ ਦੇ ਬਿਆਨਾਂ ’ਤੇ ਪਤਾ ਲੱਗਾ ਕਿ ਮ੍ਰਿਤਕ ਬੂਟੀ ਰਾਮ ਦੀ ਪਤਨੀ ਦਾ ਗੁਰਜੀਤ ਸਿੰਘ ਉਰਫ਼ ਮੋਨੂੰ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਉਡਰਾ ਨਾਲ ਪੇ੍ਰਮ ਸਬੰਧ ਸਨ ਜਿਸ ਕਾਰਨ ਉਸ ਦੇ ਸਾਲੇ ਬੂਟੀ ਰਾਮ ਅਤੇ ਉਸ ਦੀ ਸਾਲੇਹਾਰ ਅਮਨਦੀਪ ਕੌਰ ਨਾਲ ਅਕਸਰ ਘਰ ਵਿਚ ਕਲੇਸ਼ ਰਹਿੰਦਾ ਸੀ। ਉਸ ਨੇ ਦੱਸਿਆ ਕਿ ਬੂਟੀ ਰਾਮ ਨੂੰ ਗੁਰਜੀਤ ਸਿੰਘ ਦਾ ਘਰ ਵਾਰ ਵਾਰ ਆਉਣਾ ਪਸੰਦ ਨਹੀਂ ਸੀ ਜਿਸ ਕਾਰਨ ਉਨ੍ਹਾਂ ਦੋਹਾਂ ਨੇ ਬੂਟੀ ਰਾਮ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਹਾਂ ਨੂੰ ਗਿ੍ਰਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।