ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ੍ਹ ਸਵੇਰੇ ਹਿੱਲਪਾਰਕ(ਮੈਨੁਰੇਵਾ) ਵਿੱਚ ਵਾਪਰੀ ਮੰਦਭਾਗੀ ਅੱਗ ਲੱਗਣ ਦੀ ਘਟਨਾ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਬਾਰੇ ਜਾਂਚ ਜਾਰੀ ਹੈ।ਪੁਲਿਸ ਨੂੰ ਸਵੇਰੇ 6.55 ਵਜੇ ਦੇ ਕਰੀਬ ਫਰੈਸ਼ਨੀ ਪਲੇਸ ‘ਤੇ ਮੌਕੇ ‘ਤੇ ਬੁਲਾਇਆ ਗਿਆ ਸੀ।ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਅਤੇ ਹੋ ਗਈ ਸੀ ਅਤੇ ਤੀਜੇ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਅਤੇ ਫਾਇਰ ਅਤੇ ਐਮਰਜੈਂਸੀ NZ ਇੱਕ ਦ੍ਰਿਸ਼ ਦੀ ਜਾਂਚ ਕਰ ਰਹੇ ਹਨ ਅਤੇ ਅੱਗ ਦੇ ਕਾਰਨਾਂ ਨੂੰ ਸਥਾਪਿਤ ਕਰਨ ਲਈ ਕੰਮ ਜਾਰੀ ਹੈ।ਰਸਮੀ ਪਛਾਣ ਪ੍ਰਕਿਰਿਆਵਾਂ ਅਜੇ ਪੂਰੀਆਂ ਹੋਣੀਆਂ ਹਨ ਜਿਸ ਬਾਅਦ ਮ੍ਰਿਤਕਾਂ ਦੀ ਪਛਾਣ ਜਾਰੀ ਕੀਤੀ ਜਾਵੇਗੀ।ਪੁਲਿਸ ਨੇ ਕਿਹਾ ਕਿ ਇਸ ਘਟਨਾ ਸਬੰਧੀ ਹੋਰ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ।