ਆਕਲੈਂਡ(ਬਲਜਿੰਦਰ ਰੰਧਾਵਾ) ਦੋ ਬੱਚਿਆਂ ਦੇ ਬਿਮਾਰ ਹੋਣ ਦੀਆਂ ਰਿਪੋਰਟਾਂ ਸਬੰਧੀ ਟੌਰੰਗਾ ਦੇ ਇੱਕ ਘਰ ਵਿੱਚ ਪੁਲਿਸ ਨੂੰ ਬੁਲਾਉਣ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ।ਬੁੱਧਵਾਰ ਦੁਪਹਿਰ ਨੂੰ ਉਪਨਗਰ ਮਤਾਪੀਰੀ ਵਿੱਚ ਪੁਲਿਸ ਨੂੰ ਘਰ ਬੁਲਾਇਆ ਗਿਆ।
ਇੱਕ ਬੁਲਾਰੇ ਨੇਪੁਸ਼ਟੀ ਕੀਤੀ ਕਿ ਜਾਂਚ ਚੱਲ ਰਹੀ ਹੈ।ਹਾਟੋ ਹੋਨ ਸੇਂਟ ਜੌਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ 12.47 ਵਜੇ ਪਤੇ ‘ਤੇ ਬੁਲਾਇਆ ਗਿਆ ਅਤੇ ਦੋ ਮਰੀਜ਼ਾਂ ਨੂੰ ਹਸਪਤਾਲ ਲਿਜਾਇਆ ਗਿਆ ।ਜਿਹਨਾਂ ਦੀ ਕਿ ਹਾਲਤ ਗੰਭੀਰ ਦੱਸੀ ਗਈ ਹੈ।
ਟੌਰੰਗਾ ‘ਚ ਇੱਕ ਘਰ ਵਿੱਚ ਗੰਭੀਰ ਹਾਲਤ ਵਿੱਚ ਮਿਲੇ ਦੋ ਬੱਚੇ,ਪੁਲਿਸ ਵੱਲੋਂ ਜਾਂਚ ਜਾਰੀ….













Add Comment