Home » ਬਰਤਾਨੀਆ ਦੀਆਂ ਤਿਜੌਰੀਆਂ ’ਚ ਜਮ੍ਹਾ 100 ਟਨ ਸੋਨਾ ਭਾਰਤ ਆਇਆ, ਅਜੇ ਵੀ ਵਿਦੇਸ਼ਾਂ ‘ਚ ਪਿਆ ਹੈ ਭਾਰਤ ਦਾ ਸੈਂਕੜੇ ਟਨ ਸੋਨਾ
Home Page News India India News World

ਬਰਤਾਨੀਆ ਦੀਆਂ ਤਿਜੌਰੀਆਂ ’ਚ ਜਮ੍ਹਾ 100 ਟਨ ਸੋਨਾ ਭਾਰਤ ਆਇਆ, ਅਜੇ ਵੀ ਵਿਦੇਸ਼ਾਂ ‘ਚ ਪਿਆ ਹੈ ਭਾਰਤ ਦਾ ਸੈਂਕੜੇ ਟਨ ਸੋਨਾ

Spread the news


ਭਾਰਤ ਨੇ ਵਿੱਤੀ ਸਾਲ 2023-24 ’ਚ ਬਰਤਾਨੀਆ ’ਚ ਰੱਖੇ ਆਪਣੇ 100 ਟਨ ਸੋਨੇ ਨੂੰ ਘਰੇਲੂ ਤਿਜੌਰੀਆਂ ’ਚ ਪਹੁੰਚਾਇਆ ਹੈ। ਇਹ 1991 ਤੋਂ ਬਾਅਦ ਸੋਨੇ ਦੀ ਸਭਾ ਤੋਂ ਵੱਡੀ ਟਰਾਂਸਫਰ ਹੈ। ਸਾਲ 1991 ’ਚ ਵਿਦੇਸ਼ੀ ਮੁਦਰਾ ਸੰਕਟ ਨਾਲ ਨਜਿੱਠਣ ਲਈ ਸੋਨੇ ਦੇ ਵੱਡੇ ਹਿੱਸੇ ਨੂੰ ਗਹਿਣੇ ਰੱਖਣ ਲਈ ਤਿਜੌਰੀਆਂ ਤੋਂ ਬਾਹਰ ਕੱਢਿਆ ਗਿਆ ਸੀ। ਅਧਿਕਾਰਤ ਅੰਕੜਿਆਂ ਅਨੁਸਾਰ ਵਿੱਤੀ ਸਾਲ 2023-24 ’ਚ ਦੇਸ਼ ਦੇ ਕੁੱਲ ਸੋਨਾ ਭੰਡਾਰ ’ਚ 27.46 ਟਨ ਦਾ ਵਾਧਾ ਹੋਇਆ ਹੈ ਤੇ ਇਹ ਵੱਧ ਕੇ 822 ਟਨ ਹੋ ਗਿਆ। ਸੂਤਰਾਂ ਅਨੁਸਾਰ ਸੋਨੇ ਦਾ ਇਕ ਵੱਡਾ ਹਿੱਸਾ ਵਿਦੇਸ਼ ’ਚ ਜਮ੍ਹਾ ਹੈ। ਹੋਰਨਾਂ ਦੇਸ਼ਾਂ ਦੀ ਤਰ੍ਹਾਂ ਭਾਰਤ ਦਾ ਸੋਨਾ ਵੀ ਬੈਂਕ ਆਫ ਇੰਗਲੈਂਡ ਕੋਲ ਜਮ੍ਹਾ ਹੈ।ਭਾਰਤ ’ਚ 100 ਟਨ ਸੋਨਾ ਵਾਪਸ ਆਉਣ ਨਾਲ ਸਥਾਨਕ ਤਿਜੌਰੀਆਂ ’ਚ ਜਮ੍ਹਾ ਸੋਨੇ ਦੀ ਕੁੱਲ ਮਾਤਰਾ ਵੱਧ ਕੇ 408 ਟਨ ਤੋਂ ਵੱਧ ਹੋ ਗਈ ਹੈ। ਇਸਦਾ ਮਤਲਬ ਹੈ ਕਿ ਸਥਾਨਕ ਤੇ ਵਿਦੇਸ਼ੀ ਹੋਲਡਿੰਗ ਹੁਣ ਲਗਪਗ ਬਰਾਬਰ ਹੈ। ਕੇਂਦਰੀ ਬੈਂਕ ਦੀ ਵੀਰਵਾਰ ਨੂੰ ਜਾਰੀ ਸਾਲਾਨਾ ਰਿਪੋਰਟ ਅਨੁਸਾਰ 2023-24 ’ਚ ਜਾਰੀ ਕੀਤੇ ਗਏ ਨੋਟਾਂ ਬਦਲੇ ਸਥਾਨਕ ਪੱਧਰ ’ਤੇ 308 ਟਨ ਤੋਂ ਵੱਧ ਸੋਨਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 100.28 ਟਨ ਸੋਨਾ ਸਥਾਨਕ ਪੱਧਰ ’ਤੇ ਬੈਂਕਿੰਗ ਵਿਭਾਗ ਦੀ ਜਾਇਦਾਦ ਵਜੋਂ ਰੱਖਿਆ ਗਿਆ ਹੈ। ਕੁੱਲ ਸੋਨਾ ਭੰਡਾਰ ’ਚੋਂ 413.79 ਟਨ ਸੋਨ ਵਿਦੇਸ਼ਾਂ ’ਚ ਰੱਖਿਆ ਗਿਆ ਹੈ। ਸੂਤਰਾਂ ਅਨੁਸਾਰ, ਪਿਛਲੇ ਕੁਝ ਸਾਲਾਂ ’ਚ ਸੋਨੇ ਦੀ ਖਰੀਦ ਨੂੰ ਦੇਖਦੇ ਹੋਏ ਵਿਦੇਸ਼ਾਂ ’ਚ ਗਹਿਣੇ ਰੱਖੇ ਸੋਨੇ ਨੂੰ ਘਟਾਉਣ ਦਾ ਫੈਸਲਾ ਲਿਆ ਗਿਆ, ਜੋ ਮਾਪਦੰਡ ਸਮੀਖਿਆ ਪ੍ਰਕਿਰਿਆਵਾਂ ਦਾ ਹਿੱਸਾ ਹੈ। ਸਾਲ 2009 ’ਚ ਭਾਰਤ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਤੋਂ 200 ਟਨ ਸੋਨਾ ਖਰੀਦਿਆ ਸੀ। ਇਸ ਤੋਂ ਬਾਅਦ ਤੋਂ ਉਹ ਆਪਣੇ ਵਿਦੇਸ਼ੀ ਮੁਦਰਾ ਜਾਇਦਾਦ ਵਿਭਿੰਨਤਾ ਕੋਸ਼ਿਸ਼ਾਂ ਦੇ ਤਹਿਤ ਸੈਕੰਡਰੀ ਮਾਰਕੀਟ ਤੋਂ ਸੋਨਾ ਖਰੀਦ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਸਥਾਨਕ ਪੱਧਰ ’ਤੇ ਸੋਨਾ ਮੁੰਬਈ ਤੇ ਨਾਗਪੁਰ ਤੋਂ ਉੱਚ ਸੁਰੱਖਿਆ ਵਾਲੀਆਂ ਤਿਜੌਰੀਆਂ ’ਚ ਰੱਖਿਆ ਗਿਆ ਹੈ।