Home » 800 ਰੁਪਏ ਦੇ ਦੇਣ-ਲੈਣ ਮਾਮਲੇ ਪਿੱਛੇ ਹੋਇਆ ਕ+ਤ+ਲ, ਪੁਲਿਸ ਨੇ ਦੋਸ਼ੀ ਕੀਤਾ ਗ੍ਰਿਫ਼ਤਾਰ…
Home Page News India India News

800 ਰੁਪਏ ਦੇ ਦੇਣ-ਲੈਣ ਮਾਮਲੇ ਪਿੱਛੇ ਹੋਇਆ ਕ+ਤ+ਲ, ਪੁਲਿਸ ਨੇ ਦੋਸ਼ੀ ਕੀਤਾ ਗ੍ਰਿਫ਼ਤਾਰ…

Spread the news


ਸੋਮਵਾਰ ਨੂੰ ਸ਼ਹਿਰ ਦੇ ਚੋਈ ਬਜ਼ਾਰ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਤਲ ਦੀ ਸਾਰੀ ਗੁੱਥੀ ਵੀ ਸੁਲਝਾ ਲਈ ਹੈ। ਕਤਲ ਦੇ ਪਿੱਛੇ ਸਿਰਫ 800 ਰੁਪਏ ਦਾ ਲੈਣ ਦੇਣ ਸੀ।ਪੁਲਿਸ ਮੁਤਾਬਕ ਸੁਰਜੀਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਕਥਿਤ ਮੁਲਜ਼ਮ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਦੋਵੇਂ ਜਣੇ ਇਕ ਦੂਜੇ ਦੇ ਜਾਣਕਾਰ ਸੀ। ਮ੍ਰਿਤਕ ਕੋਲੋਂ ਮਨਦੀਪ ਸਿੰਘ ਨੇ 800 ਰੁਪਏ ਲੈਣੇ ਸੀ ਤੇ ਜਦੋਂ ਪੈਸੇ ਮੰਗੇ ਤਾਂ ਇਕ ਦੂਜੇ ਨਾਲ ਗਾਲੀ ਗਲੋਚ ਹੋ ਗਏ ਗੁਥਮ ਗੁੱਥਾ ਹੋਣ ਤੇ ਮਨਦੀਪ ਸਿੰਘ ਨੇ ਪਹਿਨੀ ਹੋਈ ਸਿਰੀ ਸਾਹਿਬ ਨਾਲ ਸੁਰਜੀਤ ਦੇ ਢਿੱਡ ਤੇਵਾਰ ਕੀਤਾ ਜਿਸ ਨਾਲ ਸੁਰਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਸੁਰਜੀਤ ਸਿੰਘ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਜਦੋਂ ਕਿ ਕਥਿਤ ਦੋਸ਼ੀ ਮਨਦੀਪ ਸਿੰਘ ਤੇ ਕੋਈ ਮੁਕੱਦਮਾ ਨਹੀ ਹੈ। ਮ੍ਰਿਤਕ ਨੂਰਪੁਰਬੇਦੀ ਦੇ ਪਿੰਡ ਦਾ ਰਹਿਣ ਵਾਲਾ ਹੈ ਜਦੋਂ ਕਿ ਕਥਿਤ ਦੋਸ਼ੀ ਮਨਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ। ਪੈਸੇ ਦੇ ਲੈਣ ਦੇਣ ਵਿਚ ਗੁੱਸੇ ਵਿਚ ਹੋਏ ਝਗੜੇ ਕਾਰਨ ਇਹ ਘਟਨਾ ਵਾਪਰੀ। ਪੁਲਿਸ ਵਲੋਂ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ