ਯੂਰਪ ਦੇ ਮੱਧ ਵਿੱਚ ਵਸੇ ਦੇਸ਼ ਚੈੱਕ ਰੀਪਬਲਿਕ ਦੀ ਰਾਜਧਾਨੀ ਪਰਾਗ ਤੋਂ 100 ਕਿਲੋਮੀਟਰ ਦੂਰੀ ਤੇ ਹੋਏ ਪਰਾਗ ਤੋਂ ਸਲੋਵਾਕੀਆ ਦੇ ਕੋਸੀਸ ਜਾ ਰਹੀ ਐਕਸਪ੍ਰੈੱਸ ਰੇਲ ਗੱਡੀ ਤੇ ਮਾਲ ਗੱਡੀ ਦੀ ਆਪਸੀ ਟੱਕਰ ਵਿੱਚ 4 ਲੋਕਾਂ ਦੀ ਮੌਤ ਤੇ ਦਰਜਨਾਂ ਲੋਕ ਜ਼ਖਮੀ ਹੋਣ ਦੀ ਦੁੱਖਦਾਇਕ ਖ਼ਬਰ ਸਾਹਮਣ੍ਹੇ ਆ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਚੈੱਕ ਰੀਪਬਲਿਕ ਦੇਸ਼ ਦੀ ਰਾਜਧਾਨੀ ਪਰਾਗ ਨੇੜੇ ਪਰਡੁਬਿਸ ਸਟੇਸ਼ਨ ਤੇ ਬੀਤੀ ਰਾਤ ਇੱਕ ਬਹੁਤ ਹੀ ਦਿਲ ਦਹਿਲਾ ਦਿੰਦੀ ਘਟਨਾ ਘਟੀ ਜਿਸ ਵਿੱਚ ਦੋ ਰੇਲ ਗੱਡੀਆਂ ਇੱਕ ਮਾਲ ਤੇ ਇੱਕ ਯਾਤਰੀ ਦੋਨਾਂ ਦੀ ਆਪਸੀ ਜਬਰਦਸ਼ਤ ਟੱਕਰ ਹੋ ਜਾਂਦੀ ਹੈ ਜਿਸ ਕਾਰਨ ਯਾਤਰੀ ਰੇਲ ਗੱਡੀ ਵਿੱਚ ਸਵਾਰ 4 ਯਾਤਰੀਆਂ ਤੋਂ ਵੱਧ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦਰਜ਼ਨਾਂ ਲੋਕ ਇੱਕ ਹਾਦਸੇ ਵਿੱਚ ਜਖ਼ਮੀ ਹੋ ਗਏ ।ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਂਬੂਲੈਂਸ ਤੇ ਹੋਰ ਰਾਹਤ ਕਰਮਚਾਰੀਆਂ ਦੇ ਕਾਫਲੇ ਘਟਨਾ ਸਥਲ ਤੇ ਪਹੁੰਚ ਗਏ ਜਿਹਨਾਂ ਨੂੰ ਰੇਲ ਗੱਡੀ ਵਿੱਚ ਫਸੇ ਜਖ਼ਮੀਆਂ ਨੂੰ ਬਾਹਰ ਕੱਢਣ ਵਿੱਚ ਕਾਫ਼ੀ ਜੱਦੋ-ਜਹਿਦ ਕਰਨੀ ਪਈ ।ਇਸ ਹਾਦਸੇ ਵਿੱਚ ਜ਼ਖਮੀ ਦਰਜਨਾਂ ਯਾਤਰੀਆਂ ਨੂੰ ਤੁਰੰਤ ਨੇੜੇ ਦੇ ਹਸਤਪਾਲਾਂ ਵਿਖੇ ਪਹੁੰਚਾਇਆ ਗਿਆ ਜਿੱਥੇ ਕਿ ਉਹ ਜ਼ੇਰੇ ਇਲਾਜ ਹਨ।ਸਥਾਨਕ ਮੀਡੀਏ ਅਨੁਸਾਰ ਸਬੰਧਤ ਮਹਿਕਮੇਂ ਦੇ ਅਧਿਕਾਰੀਆਂ ਨੇ ਦੱਸਿਆ ਕਿਹਾ ਯਾਤਰੀ ਰੇਲ ਗੱਡੀ ਵਿੱਚ ਵਿਦੇਸ਼ੀਆਂ ਸਮੇਤ 300 ਯਾਤਰੀ ਸਫ਼ਰ ਕਰ ਰਹੇ ਹਨ ਜਿਹਨਾਂ ਨਾਲ ਇਹ ਮੰਦਭਾਗਾ ਹਾਦਸਾ ਹੋਇਆ।ਅੱਗ ਬੁਝਾਊ ਦਸਤੇ ਦੇ ਕਰਮਚਾਰੀਆਂ ਦੱਸਿਆ ਕਿ ਰੇਲ ਗੱਡੀ ਵਿੱਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢਣਾ ਕਾਫ਼ੀ ਗੂੰਝਲਦਾਰ ਸੀ ਕਿਉਂ ਕਿ ਹਾਦਸੇ ਨਾਲ ਯਾਤਰੀ ਰੇਲ ਗੱਡੀ ਦੇ ਕਈ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ।ਐਮਰਜੈਂਸੀ ਸੇਵਾਵਾਂ ਦੇ ਅਨੁਸਾਰ ਇਸ ਦੁਰਘਟਨਾ ਵਿੱਚ ਫਸੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ 60 ਕਰਮਚਾਰੀ ,2 ਹੈਲੀਕਾਪਟਰਾਂ ਅਤੇ 9 ਐਂਬੂਲੈਂਸਾਂ ਨੂੰ ਲਾਮਬੰਦ ਕੀਤਾ ਗਿਆ।ਦੇਸ਼ ਦੇ ਪ੍ਰਧਾਨ ਮੰਤਰੀ
ਪਿਟਰ ਫੀਆਲਾ ਨੇ ਇਸ ਮੰਦਭਾਗੀ ਘਟਨਾ ਉਪੱਰ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਇੱਕ ਵੱਡੀ ਤਬਾਹੀ ਹੈ ਜਿਸ ਦਾ ਸਿ਼ਕਾਰ ਲੋਕਾਂ ਨਾਲ ਉਹਨਾਂ ਨੂੰ ਦਿਲੋਂ ਹਮਦਰਦੀ ਹੈ।ਇਸ ਇਲਾਕੇ ਵਿੱਚ ਅਜਿਹਾ ਰੇਲ ਹਾਦਸਾ ਹੋਣਾ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਸੰਨ 1960 ਵਿੱਚ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਰੇਲ ਹਾਦਸਾ ਹੋਇਆ ਸੀ ਜਿਸ ਵਿੱਚ 118 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ ਜਦੋਂ ਕਿ 200 ਦੇ ਕਰੀਬ ਯਾਤਰੀ ਜਖ਼ਮੀ ਹੋਏ ਸਨ ਇਸ ਹਾਦਸੇ ਦਾ ਕਾਰਨ ਵੀ ਰੇਲ ਗੱਡੀਆਂ ਦੀ ਆਪਸੀ ਟੱਕਰ ਸੀ