ਆਕਲੈਂਡ(ਬਲਜਿੰਦਰ ਰੰਧਾਵਾ)ਅੱਜ ਸਵੇਰੇ ਨਿਊਜ਼ੀਲੈਂਡ ਪੁਲਿਸ ਵੱਲੋਂ ਆਕਲੈਂਡ ਦੇ Āwhitu Peninsula ਇਲਾਕੇ ਵਿੱਚ ਇੱਕ ਵੱਡਾ ਸਰਚ ਵਰੰਟ ਚਲਾਇਆ ਗਿਆ ਹੈ ਪੁਲਿਸ ਅਧਿਕਾਰੀ ਇੱਕ ਜਾਇਦਾਦ ਦੀ ਤਲਾਸ਼ੀ ਕਰ ਰਹੇ ਹਨ।ਇੱਕ ਪੁਲਿਸ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਅਧਿਕਾਰੀ ਇੱਕ ਪੂਰਵ-ਯੋਜਨਾਬੱਧ ਖੋਜ ਵਾਰੰਟ ਦੇ ਸਬੰਧ ਵਿੱਚ, Āwhitu Peninsula ਇਲਾਕੇ ਦੇ ਇੱਕ ਪਤੇ ‘ਤੇ ਪਹੁੰਚੇ ਹਨ।ਪੁਲਿਸ ਨੇ ਇਸ ਮਾਮਲੇ ਸਬੰਧੀ ਅਜੇ ਕੋਈ ਇਸ ਹੋਰ ਟਿੱਪਣੀ ਨਹੀ ਕੀਤੀ ਹੈ।ਦੱਸ ਦਈਏ ਕਿ ਪਿਛਲੇ ਮਹੀਨੇ ਇਕ ਖੋਜ ਵਰੰਟ ਦੌਰਾਨ ਇਸ ਖੇਤਰ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਕਥਿਤ ਤੌਰ ‘ਤੇ ਉਸਦੇ ਵਾਹਨ ਨਾਲ ਟੱਕਰ ਮਾਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਆਕਲੈਂਡ ਦੇ Āwhitu Peninsula ਇਲਾਕੇ ‘ਚ ਪੁਲਿਸ ਨੇ ਅੱਜ ਫਿਰ ਚਲਾਇਆ ਗਿਆ ਸਰਚ ਵਰੰਟ…
