Home » ਚੋਣਾਂ ਤੋਂ ਪਹਿਲਾਂ ਟਰੰਪ ਨੂੰ ਮਿਲੀ ਵੱਡੀ ਰਾਹਤ,ਸੁਪਰੀਮ ਕੋਰਟ ਨੇ ਸੁਣਾਇਆ ਇਹ ਫ਼ੈਸਲਾ…
Home Page News India World World News

ਚੋਣਾਂ ਤੋਂ ਪਹਿਲਾਂ ਟਰੰਪ ਨੂੰ ਮਿਲੀ ਵੱਡੀ ਰਾਹਤ,ਸੁਪਰੀਮ ਕੋਰਟ ਨੇ ਸੁਣਾਇਆ ਇਹ ਫ਼ੈਸਲਾ…

Spread the news

ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਦੇ ਹੱਕ ਵਿੱਚ ਇਕ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੇ ਦੌਰਾਨ ਕੀਤੇ ਗਏ ਕਈ ਫੈਸਲੇ ਕਾਰਵਾਈ ਯੋਗ ਨਹੀਂ ਹਨ।ਅਤੇ  ਟਰੰਪ ‘ਤੇ ਅਮਰੀਕੀ ਰਾਸ਼ਟਰਪਤੀ ਹੁੰਦਿਆਂ ਨਵੰਬਰ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ।ਇਸ ਸਬੰਧੀ ਉਸ ਦੇ ਖ਼ਿਲਾਫ਼ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਇਸ ਦੇ ਖਿਲਾਫ ਟਰੰਪ ਨੇ ਵਾਸ਼ਿੰਗਟਨ ਦੀ ਹੇਠਲੀ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਨਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਹੋਣ ਦੇ ਨਾਤੇ ਛੋਟ ਦਿੱਤੀ ਜਾਣੀ ਚਾਹੀਦੀ ਹੈ। ਇਹ ਅਪੀਲ ਹੇਠਲੀ ਅਦਾਲਤ ਨੇ ਰੱਦ ਕਰ ਦਿੱਤੀ ਸੀ।ਹੁਣ ਸੁਪਰੀਮ ਕੋਰਟ ਨੇ ਵਾਸ਼ਿੰਗਟਨ ਦੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ ਹੈ।ਅਤੇ  ਅਮਰੀਕਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਸਾਬਕਾ ਰਾਸ਼ਟਰਪਤੀ ‘ਤੇ ਉਸ ਨੇ ਆਪਣੇ ਅਹੁਦੇ ‘ਤੇ ਰਹਿੰਦੇ ਹੋਏ ਕੀਤੇ ਕੰਮਾਂ ਲਈ ਅਪਰਾਧਿਕ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਅਮਰੀਕਾ ਵਿੱਚ 6 ਜਨਵਰੀ, 2021 ਨੂੰ ਕੈਪੀਟਲ ਹਿੱਲ ਯਾਨੀ ਅਮਰੀਕੀ ਸੰਸਦ ਵਿੱਚ ਟਰੰਪ ਸਮਰਥਕਾਂ ਵੱਲੋਂ ਹਿੰਸਾ ਕੀਤੀ ਗਈ ਸੀ। 3 ਨਵੰਬਰ, 2020 ਦੇ ਰਾਸ਼ਟਰਪਤੀ ਚੋਣ ਪੋਲ ਵਿੱਚ, ਬਿਡੇਨ ਨੂੰ 306 ਅਤੇ ਟਰੰਪ ਨੂੰ 232 ਇਲੈਕਟੋਰਲ ਵੋਟਾਂ ਮਿਲੀਆਂ ਸਨ।  ਜਿਵੇਂ ਹੀ ਨਤੀਜੇ ਆਏ, ਟਰੰਪ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਚੋਣ ਧੋਖਾਧੜੀ ਦੇ ਦੋਸ਼ ਲਗਾਏ। ਵੋਟਿੰਗ ਤੋਂ 64 ਦਿਨ ਬਾਅਦ ਜਦੋਂ ਅਮਰੀਕੀ ਸੰਸਦ ਬਿਡੇਨ ਦੀ ਜਿੱਤ ਦੀ ਪੁਸ਼ਟੀ ਕਰਨ ਵਿੱਚ ਰੁੱਝੀ ਹੋਈ ਸੀ, ਟਰੰਪ ਦੇ ਸਮਰਥਕ ਸੰਸਦ ਵਿੱਚ ਦਾਖਲ ਹੋਏ।ਅਤੇ  ਭੰਨਤੋੜ ਅਤੇ ਹਿੰਸਾ ਹੋਈ। ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਸੀ।  ਹਿੰਸਾ ਤੋਂ ਬਾਅਦ ਟਰੰਪ ‘ਤੇ ਆਪਣੇ ਸਮਰਥਕਾਂ ਨੂੰ ਭੜਕਾਉਣ ਦਾ ਦੋਸ਼ ਲੱਗਾ ਸੀ।ਮਾਮਲੇ ਦੀ ਜਾਂਚ 18 ਮਹੀਨੇ ਤੱਕ ਚੱਲੀ। ਪਿਛਲੇ ਸਾਲ ਦਸੰਬਰ ਵਿੱਚ ਜਾਂਚ ਕਮੇਟੀ ਨੇ 845 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਸੀ। ਇਸ ਲਈ ਟਰੰਪ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਉਸ ਵਿਰੁੱਧ ਅਪਰਾਧਿਕ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਦੇ ਲਈ 1000 ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। ਇਸ ਤੋਂ ਇਲਾਵਾ 940 ਤੋਂ ਵੱਧ ਲੋਕਾਂ ‘ਤੇ ਦੋਸ਼ ਲਾਏ ਗਏ ਸਨ। ਜਿਨ੍ਹਾਂ ‘ਚੋਂ ਹੁਣ ਤੱਕ 500 ਦੇ ਕਰੀਬ ਲੋਕਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ।

About the author

dailykhabar

Add Comment

Click here to post a comment