ਆਕਲੈਂਡ(ਬਲਜਿੰਦਰ ਰੰਧਾਵਾ)ਪਿਛਲੇ ਦਿਨੀ ਆਕਲੈਂਡ ਦੇ ਪਾਕੁਰੰਗਾ ‘ਚ ਬੱਸ ਵਿੱਚ ਸਫ਼ਰ ਕਰ ਰਹੇ ਸਕੂਲੀ ਵਿਦਿਆਰਥੀ ‘ਤੇ ਹੋਏ ਹਮਲੇ ਦੇ ਸਬੰਧ ਵਿੱਚ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਚਾਰਜ ਕੀਤਾ ਹੈ।ਕਾਉਂਟੀਜ਼ ਮੈਨੂਕਾਉ ਈਸਟ ਪੁਲਿਸ ਦੀ ਅਪਰਾਧਿਕ ਜਾਂਚ ਸ਼ਾਖਾ ਦੇ ਕਾਰਜਕਾਰੀ ਸੀਨੀਅਰ ਸਾਰਜੈਂਟ ਜੇਮਸ ਮੈਪ ਨੇ ਕਿਹਾ: “ਪਿਛਲੇ ਮਹੀਨੇ ਪਾਕੁਰੰਗਾ ਵਿੱਚ ਇੱਕ ਬੱਸ ਉੱਤੇ ਹੋਏ ਹਮਲੇ ਦੇ ਸਬੰਧ ਵਿੱਚ ਪੁਲਿਸ ਨੇ ਅੱਜ ਸਵੇਰੇ ਇੱਕ ਔਰਤ ਨੂੰ ਲੱਭ ਗ੍ਰਿਫਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੀ ਗਈ 39 ਸਾਲਾ ਔਰਤ ਨੂੰ ਕੱਲ੍ਹ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਤੇ ਜ਼ਖਮੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।ਪੁਲਿਸ ਨੇ ਸ਼ੁੱਕਰਵਾਰ, 28 ਜੂਨ ਨੂੰ ਹਾਵਿਕ ਤੋਂ ਆਕਲੈਂਡ ਸਿਟੀ ਵੱਲ ਜਾ ਰਹੀ ਇੱਕ ਬੱਸ ‘ਤੇ ਕਥਿਤ ਹਮਲੇ ਤੋਂ ਬਾਅਦ ਅੱਜ ਸਵੇਰੇ ਪਾਕੁਰੰਗਾ ਵਿੱਚ ਇੱਕ ਜਾਇਦਾਦ ‘ਤੇ ਇੱਕ ਸਰਚ ਵਾਰੰਟ ਲਾਗੂ ਕੀਤਾ ਸੀ।
ਪਾਕੁਰੰਗਾ ‘ਚ ਬੱਸ ਸਫ਼ਰ ਦੌਰਾਨ ਵਿਦਿਆਰਥੀ ਤੇ ਹੋਏ ਹਮਲੇ ਸਬੰਧੀ ਪੁਲਿਸ ਨੇ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰ…
