ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਨਸਿਲਵੇਨੀਆ ਸੂਬੇ ਦੀ ਇੱਕ ਰੈਲੀ ਵਿੱਚ ਹੋਏ ਦਰਦਨਾਕ ਹੱਤਿਆ ਦੀ ਕੋਸ਼ਿਸ਼ ਤੋਂ ਪ੍ਰਭਾਵਿਤ ਸਮਰਥਕਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਦਾਨ ਇਕੱਠਾ ਕਰਨ ਲਈ ਇੱਕ ਖਾਤੇ ਨੂੰ ਮਨਜ਼ੂਰੀ ਦੇ ਦਿੱਤੀ ਸੀ।ਜਿੰਨਾਂ ਵਿੱਚ ਇਸ ਸਮਾਗਮ ਚ’ ਜ਼ਖਮੀ ਅਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਅਤੇ ਠੀਕ ਹੋਣ ਵਾਲਿਆਂ ਨੂੰ ਫੰਡ ਦਿੱਤੇ ਜਾਣਗੇ।ਇਸ ਹਾਈ-ਪ੍ਰੋਫਾਈਲ ਫੰਡਰੇਜ਼ਰ ਨੇ ਹਮਲੇ ਦੇ ਪੀੜਤਾਂ ਲਈ ਪਹਿਲਾਂ ਹੀ ਲਗਭਗ 4 ਮਿਲੀਅਨ ਡਾਲਰ ਦੇ ਕਰੀਬ ਇਕੱਠੇ ਕੀਤੇ ਹਨ।ਜਿੰਨਾਂ ਵਿੱਚ ਪ੍ਰਸਿੱਧ ਦਾਨੀਆਂ ਵਿੱਚ ਡਾਨਾ ਵ੍ਹਾਈਟ ਅਤੇ ਕਿਡ ਰੌਕ ਦੇ ਨਾਂ ਵਿਸ਼ੇਸ਼ ਤੋਰ ਤੇ ਸ਼ਾਮਲ ਹਨ।ਇਸ ਫੰਡਰੇਜਰ ਦਾ ਆਯੋਜਨ ਟਰੰਪ ਦੇ ਚੋਟੀ ਦੇ ਵਿੱਤ ਵਿਅਕਤੀ ਮੈਰੀਡੀਥ.ੳ. ਰੂਰਕੇ ਦੁਆਰਾ ਕੀਤਾ ਗਿਆ ਸੀ, ਅਤੇ ਇਸ ਦਾ ਉਦੇਸ਼ ਘਟਨਾ ਵਿੱਚ “ਜ਼ਖਮੀ ਜਾਂ ਮਾਰੇ ਗਏ” ਲੋਕਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ।ਜਿਸ ਵਿੱਚ ਅਸਲ ਟੀਚਾ 1 ਮਿਲੀਅਨ ਡਾਲਰ ਦਾ ਸੀ, ਪਰ 52,000 ਤੋਂ ਵੱਧ ਦਾਨੀਆਂ ਤੋਂ ਇਲਾਵਾ ਕੁੱਲ 4 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ ਗਏ ਹਨ।ਇਸ ਰੈਲੀ ਵਿੱਚ ਇੱਕ ਵਿਅਕਤੀ, ਕੋਰੀ ਕੰਪੇਰੇਟੋਰ, ਇੱਕ ਫਾਇਰਫਾਈਟਰ ਅਤੇ ਟਰੰਪ ਸਮਰਥਕ, ਦੀ ਮੌਤ ਹੋ ਗਈ ਸੀ, ਅਤੇ ਦੋ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।ਜਿੰਨਾਂ ਦੀ ਉਮਰ ਕਰੀਬ 57 ਅਤੇ 74 ਸਾਲ ਦੇ ਕਰੀਬ ਹੈ। ਇਹ ਦੋ ਜ਼ਖਮੀ ਵਿਅਕਤੀਆਂ ਦੀ ਹਾਲਤ ਹੁਣ ਸਥਿਰ ਹੈ। ਅਤੇ ਖ਼ਤਰੇ ਤੋ ਬਾਹਰ ਹੈ।ਦੱਸਣਯੋਗ ਹੈ ਕਿ ਬੀਤੇਂ ਦਿਨੀਂ ਇੱਕ ਬੰਦੂਕਧਾਰੀ ਨੇ ਛੱਤ ਤੋਂ ਏਆਰ-15 ਸਟਾਈਲ ਰਾਈਫਲ ਦੇ ਨਾਲ ਗੋਲੀਬਾਰੀ ਕੀਤੀ ਸੀ। ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਜੇ ਕੰਨ ਤੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋਣ ਤੋਂ ਬਾਅਦ ਠੀਕ ਹੋ ਰਹੇ ਹਨ। ਬੰਦੂਕਧਾਰੀ, ਜਿਸ ਦੀ ਉਮਰ 20 ਸਾਲ ਸੀ। ਅਤੇ ਉਸ ਦਾ ਨਾਂ ਥਾਮਸ ਮੈਥਿਊ ਕਰੂਕਸ ਸੀ, ਜਿਸ ਨੂੰ ਕਾਨੂੰਨ ਲਾਗੂ ਕਰਨ ਵਾਲਿਆਂ ਦੁਆਰਾ ਉਸ ਸਮੇਂ ਹੀ ਮਾਰਿਆ ਗਿਆ ਸੀ।ਇਸ ਚੋਟੀ ਦੇ ਦਾਨ ਕਰਨ ਵਾਲਿਆਂ ਵਿੱਚ ਹੈਰੀਟੇਜ ਫਾਊਂਡੇਸ਼ਨ, ਅਮਰੀਕਨ ਹਾਰਟਫੋਰਡ ਗੋਲਡ, ਯੂਐਫਸੀ ਸੀਈਓ ਡਾਨਾ ਵ੍ਹਾਈਟ, ਅਤੇ ਗਾਇਕ ਕਿਡ ਰੌਕ ਸਮੇਤ ਹਰੇਕ ਤੋਂ 50,000 ਡਾਲਰ ਦੀ ਰਾਸ਼ੀ ਸ਼ਾਮਲ ਹੈ। ਹੋਰ ਮਹੱਤਵਪੂਰਨ ਯੋਗਦਾਨਾਂ ਵਿੱਚ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਤੋਂ 30,000,ਹਜ਼ਾਰ ਸਕਾਰਮੁਚੀ ਪਰਿਵਾਰ ਤੋਂ 25,000 ਹਜ਼ਾਰ ਅਤੇ ਬੇਨ ਸ਼ਾਪੀਰੋ ਤੋਂ 15,000 ਹਜ਼ਾਰ ਡਾਲਰ ਦੀ ਰਾਸ਼ੀ ਵੀ ਸ਼ਾਮਲ ਹੈ।
ਟਰੰਪ ਰੈਲੀ ਦੇ ਹਮਲੇ ਦੇ ਪੀੜਤਾਂ ਦੇ ਪਰਿਵਾਰਾ ਲਈ 4 ਮਿਲੀਅਨ ਡਾਲਰ ਦੀ ਰਾਸ਼ੀ ਹੋਈ ਇਕੱਠੀ…
July 16, 2024
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












