Home » ਮਨੀ ਲਾਂਡ੍ਰਿੰਗ ਤੇ ਭ੍ਰਿਸ਼ਟਾਚਾਰ ਦੇ ਮੁਲਜ਼ਮ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਪਰੀਮ ਕੋਰਟ ਨੇ ਸੀਬੀਆਈ ਤੇ ਈਡੀ ਤੋਂ ਮੰਗਿਆ ਜਵਾਬ…
Home Page News India India News

ਮਨੀ ਲਾਂਡ੍ਰਿੰਗ ਤੇ ਭ੍ਰਿਸ਼ਟਾਚਾਰ ਦੇ ਮੁਲਜ਼ਮ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਪਰੀਮ ਕੋਰਟ ਨੇ ਸੀਬੀਆਈ ਤੇ ਈਡੀ ਤੋਂ ਮੰਗਿਆ ਜਵਾਬ…

Spread the news


ਦਿੱਲੀ ਆਬਕਾਰੀ ਨੀਤੀ ਘੁਟਾਲੇ ’ਚ ਮਨੀ ਲਾਂਡ੍ਰਿੰਗ ਤੇ ਭ੍ਰਿਸ਼ਟਾਚਾਰ ਦੇ ਮੁਲਜ਼ਮ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਪਰੀਮ ਕੋਰਟ ਨੇ ਸੀਬੀਆਈ ਤੇ ਈਡੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਅਦਾਲਤ ਮਾਮਲੇ ’ਚ 29 ਜੁਲਾਈ ਨੂੰ ਮੁੜ ਸੁਣਵਾਈ ਕਰੇਗੀ। ਮਨੀਸ਼ ਸਿਸੋਦੀਆ ਪਿਛਲੇ 16 ਮਹੀਨਿਆਂ ਤੋਂ ਜੇਲ੍ਹ ’ਚ ਹਨ। ਸਿਸੋਦੀਆ ਨੂੰ 26 ਫਰਵਰੀ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਤੋਂ ਬਾਅਦ ਨੌ ਮਾਰਚ ਨੂੰ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਉਦੇ ਤੋਂ ਜੇਲ੍ਹ ’ਚ ਹਨ। ਮੰਗਲਵਾਰ ਨੂੰ ਜਸਟਿਸ ਬੀਆਰ ਗਵਈ, ਜਸਟਿਸ ਸੰਜੇ ਕਰੋਲ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਸਿਸੋਦੀਆ ਵੱਲੋਂ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਤੇ ਵਿਵੇਕ ਜੈਨ ਪੇਸ਼ ਹੋਏ ਸਨ। ਸਿਸੋਦੀਆ ਨੇ ਜ਼ਮਾਨਤ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ 16 ਮਹੀਨਿਆਂ ਤੋਂ ਜੇਲ੍ਹ ’ਚ ਹਨ ਤੇ ਉਨ੍ਹਾਂ ਦਾ ਕੇਸ ਅੱਗੇ ਨਹੀਂ ਵਧਿਆ ਹੈ। ਕੇਸ ਉਸੇ ਪੜਾਅ ’ਚ ਹੈ, ਜਿੱਥੇ ਅਕਤੂਬਰ 2023 ’ਚ ਸੀ। ਅਦਾਲਤ ਨੇ ਕੇਸ ’ਚ ਪ੍ਰਗਤੀ ਨਾ ਹੋਣ ’ਤੇ ਦੁਬਾਰਾ ਕੋਰਟ ਆਉਣ ਦੀ ਛੋਟ ਦਿੱਤੀ ਸੀ।