ਕੀ ਕੈਨੇਡਾ ਵਿੱਚ ਹਾਦਸੇ ਦਾ ਕਾਰਨ ਬਣਿਆ ਭਾਰਤੀ ਡਰਾਈਵਰ ਦੇਸ਼ ਨਿਕਾਲੇ ਤੋਂ ਬਚ ਸਕਦਾ ਹੈ।ਸੰਨ 2018 ਦੇ ਵਿੱਚ ਇੱਕ ਭਾਰਤੀ ਟਰੱਕ ਡਰਾਈਵਰ ਨੇ ਕੈਨੇਡਾ ਵਿੱਚ ਇੱਕ ਗੰਭੀਰ ਹਾਦਸਾ ਵਾਪਰਿਆ ਸੀ।ਜਿਸ ਵਿੱਚ ਜਸਕੀਰਤ ਸਿੰਘ ਸਿੱਧੂ ਨਾਂ ਦੇ ਡਰਾਈਵਰ ਨੇ ਆਪਣੇ ਟਰੱਕ ਨੂੰ ਬੱਸ ਨਾਲ ਟਕਰਾ ਦਿੱਤਾ ਜਿਸ ਵਿੱਚ 16 ਲੋਕਾਂ ਦੀ ਮੌਤ ਹੋ ਗਈ ਜਦਕਿ 13 ਜ਼ਖ਼ਮੀ ਹੋ ਗਏ। ਇਸ ਬੱਸ ਵਿੱਚ ਇੱਕ ਹਾਕੀ ਕਲੱਬ ਦੇ ਜ਼ਿਆਦਾਤਰ ਖਿਡਾਰੀ ਸਵਾਰ ਸਨ। ਬਾਅਦ ਵਿਚ ਸਿੱਧੂ ਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਸੀ। ਹੁਣ ਹਾਦਸਾਗ੍ਰਸਤ ਟਰੱਕ ਡਰਾਈਵਰ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਹੈ। ਦੱਸਣਯੋਗ ਹੈ ਕਿ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਵੱਲੋਂ ਵਾਪਰੇ ਦਰਦਨਾਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ।ਅਤੇ ਕੈਨੇਡਾ ਵਿੱਚ ਇਹ ਇੱਕ ਭਿਆਨਕ ਬੱਸ ਹਾਦਸਾ ਵਾਪਰਿਆ ਸੀ। ਜਿਸ ਵਿੱਚ ਭਾਰਤੀ ਟਰੱਕ ਡਰਾਈਵਰ ਜ਼ਿੰਮੇਵਾਰ ਹੈ। ਹਮਬੋਲਟ ਬ੍ਰੋਂਕੋਸ ਬੱਸ ਹਾਦਸੇ ਦਾ ਕਾਰਨ ਬਣੇ ਟਰੱਕ ਡਰਾਈਵਰ ਨੇ ਆਪਣਾ ਸਥਾਈ ਨਿਵਾਸੀ ਦਰਜਾ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਹੈ। ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੇ ਮਈ ਵਿੱਚ ਜਸਕੀਰਤ ਸਿੰਘ ਸਿੱਧੂ ਲਈ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਸਨ । ਅਤੇ ਉਨ੍ਹਾਂ ਦਾ ਸਥਾਈ ਨਿਵਾਸੀ ਦਰਜਾ ਰੱਦ ਕਰ ਦਿੱਤਾ ਸੀ।ਟਰੱਕ ਡਰਾਈਵਰ ਸਿੱਧੂ ਭਾਰਤੀ ਹਨ ਅਤੇ 2014 ਵਿੱਚ ਕੈਨੇਡਾ ਆ ਗਏ ਸਨ।ਅਤੇ ਕੈਲਗਰੀ ਕੈਨੇਡਾ ‘ਚ ਰਹਿਣ ਵਾਲੇ ਸਿੱਧੂ ਕੈਨੇਡਾ ‘ਚ ਟਰੱਕ ਚਲਾਉਂਦੇ ਸੀ। 2018 ਵਿੱਚ, ਸਿੱਧੂ ਨੇ ਇੱਕ ਸਟਾਪ ਸਾਈਨ ਤੋਂ ਲੰਘਦੇ ਹੋਏ ਜੂਨੀਅਰ ਹਾਕੀ ਟੀਮ ਦੀ ਬੱਸ ਦੇ ਨਾਲ ਦੁਰਘਟਨਾ ਕੀਤੀ ਸੀ। ਇਹ ਹਾਦਸਾ ਸਾਚਸੇਨ ਦੇ ਟਿਸਟੇਡਲ ਨੇੜੇ ਇੱਕ ਪੇਂਡੂ ਖੇਤਰ ਵਿੱਚ ਵਾਪਰਿਆ। ਹਾਦਸਾ ਇੰਨਾ ਗੰਭੀਰ ਸੀ ਕਿ ਬੱਸ ‘ਚ ਸਵਾਰ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਲੋਕ ਜ਼ਖਮੀ ਹੋ ਗਏ ਸਨ।ਜਸਕੀਰਤ ਸਿੰਘ ਸਿੱਧੂ ਨੂੰ ਅਦਾਲਤ ਨੇ ਇਕ ਖਤਰਨਾਕ ਡਰਾਈਵਿੰਗ ਦਾ ਦੋਸ਼ੀ ਪਾਇਆ ਸੀ। ਅਤੇ 8 ਸਾਲ ਦੀ ਸਜ਼ਾ ਸੁਣਾਈ ਸੀ। ਉਸ ਨੂੰ ਪਿਛਲੇ ਸਾਲ ਪੂਰੀ ਪੈਰੋਲ ਮਿਲੀ ਸੀ। ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਵੱਕਿਲ ਨੇ ਮਨੁੱਖੀ ਆਧਾਰ ‘ਤੇ ਸਥਾਈ ਨਿਵਾਸੀ ਦੇ ਦਰਜੇ ਲਈ ਅਰਜ਼ੀ ਦਿੱਤੀ ਹੈ।ਅਤੇ ਅਰਜ਼ੀ ਦੀ ਪ੍ਰਕਿਰਿਆ ਵਿੱਚ ਦੋ ਸਾਲ ਲੱਗ ਸਕਦੇ ਹਨ। ਉਹ ਕੈਨੇਡਾ ਵਿੱਚ ਆਪਣੇ ਪਰਿਵਾਰ ਦੇ ਨਾਲ ਸਹੀ ਢੰਗ ਨਾਲ ਸਥਾਪਿਤ ਹਨ। ਉਸ ਦਾ ਪਰਿਵਾਰ ਅਤੇ ਸਮਾਜ ਨਾਲ ਇੱਥੇ ਮਜ਼ਬੂਤ ਰਿਸ਼ਤਾ ਹੈ। ਸਿੱਧੂ ਅਤੇ ਉਨ੍ਹਾਂ ਦੀ ਪਤਨੀ ਦਾ ਇੱਕ ਸਾਲ ਦਾ ਬੱਚਾ ਹੈ ਜੋ ਦਿਲ ਅਤੇ ਫੇਫੜਿਆਂ ਦੀਆਂ ਗੰਭੀਰ ਸਮੱਸਿਆਵਾਂ ਤੋਂ ਪੀੜਤ ਹੈ। ਉਨ੍ਹਾਂ ਦੇ ਬੱਚੇ ਦੀ ਗੰਭੀਰ ਸਮੱਸਿਆ ਦੇ ਮੱਦੇਨਜ਼ਰ ਉਨ੍ਹਾਂ ਲਈ ਭਾਰਤ ਵਿੱਚ ਰਹਿਣਾ ਬਹੁਤ ਮੁਸ਼ਕਲ ਹੋਵੇਗਾ। ਇਸ ਲਈ ਬੱਚੇ ਦੀ ਦਿਲਚਸਪੀ ਦਾ ਮੁੱਦਾ ਵੀ ਬਹੁਤ ਵੱਡਾ ਹੈ।ਸਿੱਧੂ ਕਾਰਨ ਵਾਪਰੇ ਗੰਭੀਰ ਹਾਦਸਿਆਂ ਵਿੱਚ ਮਾਰੇ ਗਏ ਲੋਕਾਂ ਦੇ ਕੁਝ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਸਿੱਧੂ ਨੂੰ ਕੈਨੇਡਾ ਤੋ ਡਿਪੋਰਟ ਕਰਨਾ ਚਾਹੁੰਦੇ ਹਨ। ਜਦਕਿ ਕੁਝ ਲੋਕ ਅਜਿਹੇ ਵੀ ਹਨ ਜੋ ਉਸ ਨੂੰ ਕੈਨੇਡਾ ‘ਚ ਰਹਿਣ ਦੇਣ ਲਈ ਕਹਿ ਰਹੇ ਹਨ। ਸਿੱਧੂ ਨੂੰ ਕੈਲਗਰੀ ਵਿੱਚ ਰੀਕਨਸੀਲੀਏਸ਼ਨ ਐਕਸ਼ਨ ਗਰੁੱਪ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ। ਇਸ ਸੰਗਠਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਿਕੰਸੀਲੀਏਸ਼ਨ ਐਕਸ਼ਨ ਗਰੁੱਪ ਸਿੱਧੂ ਨੂੰ ਦੇਸ਼ ਨਿਕਾਲਾ ਦੇਣ ਦੇ ਖਿਲਾਫ ਹੈ ਕਿਉਂਕਿ ਇਹ ਨਸਲੀ ਪੱਖਪਾਤ ‘ਤੇ ਆਧਾਰਿਤ ਹੈ। ਸਿੱਧੂ ਦੀ ਕੈਨੇਡੀਅਨ ਪਤਨੀ ਅਤੇ ਕੈਨੇਡੀਅਨ ਜੰਮੇ ਬੱਚੇ ਦੀ ਸਿਹਤ ਬਹੁਤ ਖਰਾਬ ਹੈ। ਇਸ ਲਈ ਜੇਕਰ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਨੁਕਸਾਨ ਹੋਵੇਗਾ। ਕੈਲਗਰੀ ਦੇ ਸੰਸਦ ਮੈਂਬਰ ਜਾਰਜ ਚਾਹਲ ਨੇ ਵੀ ਸਿੱਧੂ ਨੂੰ ਡਿਪੋਰਟ ਨਾ ਕਰਨ ਦੀ ਵਕਾਲਤ ਕਰ ਰਹੇ ਹਨ। ਜਾਰਜ ਚਹਿਲ ਨੇ ਸੰਘੀ ਸਿਆਸਤਦਾਨਾਂ ਨੂੰ ਸਿੱਧੂ ਦੀ ਦੇਸ਼ ਨਿਕਾਲੇ ਨੂੰ ਰੋਕਣ ਦੀ ਵੀ ਅਪੀਲ ਕੀਤੀ ਹੈ। ਸਾਬਕਾ ਫੈਡਰਲ ਕੰਜ਼ਰਵੇਟਿਵ ਨੇਤਾ ਏਰਿਨ ਓ ਟੂਲ ਨੇ ਟਵੀਟ ਕੀਤਾ ਸੀ ਕਿ ਸਿੱਧੂ ਨੂੰ ਦੇਸ਼ ਨਿਕਾਲਾ ਦੇਣ ਨਾਲ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਠੀਕ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, ਮੇਰਾ ਲੰਮੇ ਸਮੇਂ ਤੋਂ ਇਹ ਮੰਨਣਾ ਹੈ ਕਿ ਸਿੱਧੂ ਨੂੰ ਤਰਸ ਦੇ ਆਧਾਰ ‘ਤੇ ਪੀਆਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਹਾਦਸੇ ਦੀ ਗੱਲ ਕਰੀਏ ਤਾਂ ਸਿੱਧੂ ਨੇ ਹਾਕੀ ਕਲੱਬ ਦੇ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਆਪਣੇ ਟਰੱਕ ਨਾਲ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖਮੀ ਹੋ ਗਏ ਸਨ। ਇਸ ਹਾਦਸੇ ਦੀ ਵੀ ਕਾਫੀ ਚਰਚਾ ਹੋਈ ਸੀ। ਬਾਅਦ ਵਿੱਚ ਕੈਨੇਡਾ ਦੀ ਅਦਾਲਤ ਨੇ ਸਿੱਧੂ ਨੂੰ ਅਦਾਲਤ ਨੇ ਅੱਠ ਸਾਲ ਦੀ ਸਜ਼ਾ ਸੁਣਾਈ ਸੀ।
ਹਾਦਸਾਗ੍ਰਸਤ ਦਾ ਕਾਰਨ ਬਣੇ ਭਾਰਤੀ ਟਰੱਕ ਡਰਾਈਵਰ ਨੇ ਕੈਨੇਡਾ ਵਿੱਚ ਸਥਾਈ ਨਿਵਾਸੀ ਦਰਜੇ ਦੀ ਵਾਪਸੀ ਲਈ ਅਰਜ਼ੀ ਦਿੱਤੀ…
4 months ago
4 Min Read
You may also like
Home Page News • India • World • World News
ਕੈਨੇਡਾ ਪੁਲਿਸ ਨੂੰ ਹੈ 25 ਸਾਲਾ ਭਾਰਤੀ ਨੌਜਵਾਨ ਦੀ ਭਾਲ…
2 days ago
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,455
- India3,866
- India Entertainment121
- India News2,633
- India Sports219
- KHABAR TE NAZAR3
- LIFE66
- Movies46
- Music79
- New Zealand Local News2,012
- NewZealand2,291
- Punjabi Articules7
- Religion827
- Sports207
- Sports206
- Technology31
- Travel54
- Uncategorized31
- World1,742
- World News1,517
- World Sports199