ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ‘ਚ ਅੱਜ ਤੜਕੇ ਤੋ ਸੰਘਣੀ ਧੁੰਦ ਛਾਈ ਹੋਈ ਹੈ ਜਿਸ ਕਾਰਨ ਏਅਰਪੋਰਟ ਤੋ ਕਈ ਉਡਾਣਾਂ ਅਤੇ ਸਮੁੰਦਰ ‘ਚ ਚੱਲਣ ਵਾਲੀਆਂ ਫੇਰੀਆਂ ਨੂੰ ਰੱਦ ਕੀਤਾ ਗਿਆ ਹੈ।ਆਕਲੈਂਡ ਏਅਰਪੋਰਟ ਨੇ ਵੀਰਵਾਰ ਸਵੇਰੇ ਕਿਹਾ ਕਿ ਲਗਭਗ 9 ਰਵਾਨਾ ਹੋਣ ਵਾਲੀਆਂ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ 12 ਹੋਰ ਦੇਰੀ ਨਾਲ ਵੱਲ ਰਹੀਆਂ ਹਨ ਇਸ ਦੇ ਨਾਲ ਆਮਦ ਲਈ, ਲਗਭਗ 15 ਘਰੇਲੂ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਅਤੇ 19 ਦੇਰੀ ਨਾਲ ਪਹੁੰਚ ਰਹੀਆਂ ਹਨ।ਇਸ ਤੋ ਇਲਾਵਾ ਇੱਕ ਅੰਤਰਰਾਸ਼ਟਰੀ ਉਡਾਣ ਵਿੱਚ ਵੀ ਦੇਰੀ ਹੋਈ ਹੈ।
ਆਕਲੈਂਡ ‘ਚ ਅੱਜ ਫਿਰ ਛਾਈ ਸੰਘਣੀ ਧੁੰਦ,ਏਅਰਪੋਰਟ ‘ਤੇ ਕਈ ਉਡਾਣਾ ਹੋਈਆਂ ਰੱਦ…
